ਗਾਇਕ ਹਰਫ ਚੀਮਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Nakk Te Makhi’ , ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

Reported by: PTC Punjabi Desk | Edited by: Lajwinder kaur  |  March 24th 2021 03:35 PM |  Updated: March 24th 2021 03:38 PM

ਗਾਇਕ ਹਰਫ ਚੀਮਾ ਲੈ ਕੇ ਆ ਰਹੇ ਨੇ ਨਵਾਂ ਗੀਤ ‘Nakk Te Makhi’ , ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

ਪੰਜਾਬੀ ਗਾਇਕ ਹਰਫ ਚੀਮਾ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਇਸ ਗੀਤ ਨੂੰ ਗਾਇਕ ਹਰਫ ਚੀਮਾ ਤੇ ਗਾਇਕਾ ਗੁਰਲੇਜ਼ ਅਖਤਰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ।

harf cheema song poster image source- instagram

ਹੋਰ ਪੜ੍ਹੋ : ਹਰੀਸ਼ ਵਰਮਾ ਦੇ ਆਉਣ ਵਾਲੇ ਨਵੇਂ ਸਿੰਗਲ ਟਰੈਕ ‘MONALISA’ ਦਾ ਟੀਜ਼ਰ ਹੋਇਆ ਦਰਸ਼ਕਾਂ ਦੇ ਰੁਬਰੂ

inside image of ginni kapoor and harf cheema image source- instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ‘ਨੱਕ ਤੇ ਮੱਖੀ’ (Nakk Te Makhi) ਟਾਈਟਲ ਹੇਠ ਚੱਕਵਾਂ ਗੀਤ ਦਰਸ਼ਕਾਂ ਦੇ ਰੁਬਰੂ ਹੋਵੇਗਾ। ਇਸ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਹੋਵੇਗਾ ਦੇਸੀ ਕਰਿਊ ਵਾਲਿਆਂ ਦਾ । ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਰਫ ਚੀਮਾ ਤੇ ਮਾਡਲ ਗਿੰਨੀ ਕਪੂਰ।

singer harf cheema at farmer protest image source- instagram

ਗੀਤ ਐੱਮ.ਪੀ ਥ੍ਰੀ ਦੇ ਲੇਬਲ ਹੇਠ ਇਹ ਪੂਰਾ ਗੀਤ 26 ਮਾਰਚ ਨੂੰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਜਾਵੇਗਾ। ਜੇ ਗੱਲ ਕਰੀਏ ਗਾਇਕ ਹਰਫ ਚੀਮਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕੀ ਸੁਪਰ ਹਿੱਟ ਗੀਤ ਜਿਵੇਂ ਕੋਕਾ, ਪਿੰਡਾਂ ਵਾਲੇ, ਯਾਰਾਂ ਦਾ ਯਾਰ,ਲਵ ਮੈਰਿਜ, ਜੱਟਵਾਦ, ਹੰਜੂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਦੱਸ ਦਈਏ ਹਰਫ ਚੀਮਾ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਤੇ ਇੱਕ ਤੋਂ ਬਾਅਦ ਇੱਕ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦਾ ਹੌਸਲਾ ਵਧਾ ਰਹੇ ਨੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network