ਹਾਰਦਿਕ ਪਾਂਡਿਆ ਨੇ ਭਾਵੁਕ ਪੋਸਟ ਪਾਉਂਦੇ ਹੋਏ ਯਾਦ ਕੀਤਾ ਨਤਾਸ਼ਾ ਤੇ ਨਵਜੰਮੇ ਬੇਟੇ ਨੂੰ, ਸਾਂਝਾ ਕੀਤਾ ਇਹ ਫੋਟੋ
ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਹਾਰਦਿਕ ਪਾਂਡਿਆ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਭਾਵੁਕ ਪੋਸਟ ਪਾਉਂਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਨਤਾਸ਼ਾ ਤੇ ਆਪਣੇ ਨਵਜੰਮੇ ਬੇਟੇ ਦੇ ਨਾਲ ਵੀਡੀਓ ਕਾਲ ਕਰਦਿਆਂ ਹੋਇਆ ਦਾ ਇੱਕ ਸਕਰੀਨ ਸ਼ਾਟ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਮੈਨੂੰ ਮੇਰੇ ਦੋ angels ਦੀ ਬਹੁਤ ਯਾਦ ਆ ਰਹੀ ਹੈ..ਰੱਬ ਦਾ ਸ਼ੁਕਰਾਨਾ ਹੈ ਕਿ ਤੁਸੀਂ ਦੋਵੇ ਮੇਰੀ ਜ਼ਿੰਦਗੀ ‘ਚ ਆਏ ਹੋ’। ਇਸ ਪੋਸਟ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਫੋਟੋ ਉੱਤੇ 9 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਦੱਸ ਦਈਏ ਪਿਛਲੇ ਮਹੀਨੇ ਹੀ ਹਾਰਦਿਕ ਪਾਂਡਿਆ ਤੇ ਨਤਾਸ਼ਾ ਦੇ ਘਰ ਬੇਟੇ ਨੇ ਜਨਮ ਲਿਆ ਹੈ ।
ਦੱਸ ਦਈਏ IPL 2020 ਜੋ ਕਿ ਯੂਏਈ ‘ਚ ਸ਼ੁਰੂ ਹੋਣ ਵਾਲਾ ਹੈ । ਜਿਸ ਕਰਕੇ ਹਾਰਦਿਕ ਪਾਂਡਿਆ ਵੀ ਯੂਏਈ ਪਹੁੰਚੇ ਹੋਏ ਨੇ । ਅਗਲੇ ਮਹੀਨੇ ਕ੍ਰਿਕੇਟ ਖਿਡਾਰੀ ਖੇਡ ਦੇ ਮੈਦਾਨ ‘ਚ ਖੇਡਦੇ ਹੋਏ ਨਜ਼ਰ ਆਉਣਗੇ ।