ਹਾਰਦਿਕ ਤੇ ਨਤਾਸ਼ਾ ਦਾ ਬੇਟਾ ‘AGASTYA’ ਹੋਇਆ ਪੰਜ ਮਹੀਨੇ ਦਾ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ
ਭਾਰਤੀ ਕ੍ਰਿਕੇਟਰ ਹਾਰਦਿਕ ਪਾਂਡਿਆ ਜੋ ਕਿ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਐਕਟਰੈੱਸ ਤੇ ਡਾਂਸਰ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਬੇਟੇ ਅਗਸਤਯ ਪਾਂਡਿਆ ਦੇ ਪੰਜ ਮਹੀਨੇ ਹੋਣ 'ਤੇ ਛੋਟਾ ਜਿਹਾ ਸੈਲੀਬ੍ਰੇਸ਼ਨ ਕੀਤਾ।
ਇਸ ਖਾਸ ਮੌਕੇ ਨੂੰ ਹਾਰਦਿਕ ਤੇ ਨਤਾਸ਼ਾ ਨੇ ਆਪਣੇ ਬੇਟੇ ਦੇ ਨਾਲ ਬਹੁਤ ਹੀ ਸ਼ਾਨਦਾਰ ਕੇਕ ਕੱਟਿਆ । ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਹਾਰਦਿਕ ਪਾਂਡਿਆ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਸਾਡਾ ਬੇਟਾ ਪੰਜ ਮਹੀਨੇ ਦਾ ਹੋ ਗਿਆ ਹੈ । ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।
ਇੱਕ ਤਸਵੀਰ ‘ਚ ਅਗਸਤਯ ਦੀ ਕਿਊਟ ਮੁਸਕਰਾਹਟ ਦੇਖਣ ਨੂੰ ਮਿਲ ਰਹੀ ਹੈ । ਦੱਸ ਦਈਏ ਨਤਾਸ਼ਾ ਨੇ 30 ਜੁਲਾਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਦੋਵੇਂ ਬਹੁਤ ਖੁਸ਼ ਨੇ। ਵਿਦੇਸ਼ ‘ਚ ਮੈੱਚ ਖੇਡਣ ਗਏ ਹਾਰਦਿਕ ਪਾਂਡਿਆ ਅਕਸਰ ਵੀਡੀਓ ਕਾਲ ਦੇ ਰਾਹੀਂ ਆਪਣੀ ਪਤਨੀ ਤੇ ਬੇਟੇ ਦੇ ਨਾਲ ਗੱਲ-ਬਾਤ ਕਰਦੇ ਨਜ਼ਰ ਆਏ ਸੀ ।
View this post on Instagram