ਹਰਦੇਵ ਮਾਹੀਨੰਗਲ ਨੂੰ ਇਸ ਕੈਸੇਟ ਨੇ ਦਿਵਾਈ ਸੀ ਪਹਿਚਾਣ, ਸੰਗੀਤ ਜਗਤ ਨੂੰ ਦਿੱਤੇ ਹਨ ਕਈ ਹਿੱਟ ਗੀਤ 

Reported by: PTC Punjabi Desk | Edited by: Rupinder Kaler  |  February 28th 2019 06:00 PM |  Updated: February 28th 2019 06:00 PM

ਹਰਦੇਵ ਮਾਹੀਨੰਗਲ ਨੂੰ ਇਸ ਕੈਸੇਟ ਨੇ ਦਿਵਾਈ ਸੀ ਪਹਿਚਾਣ, ਸੰਗੀਤ ਜਗਤ ਨੂੰ ਦਿੱਤੇ ਹਨ ਕਈ ਹਿੱਟ ਗੀਤ 

'ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰ ਵੇ', 'ਵੱਡੀ ਭਾਬੀ ਮਾਂ ਵਰਗੀ' ਇਹ ਬੋਲ ਸੁਣ ਕੇ ਤੁਸੀਂ ਅੰਦਾਜਾ ਲਗਾ ਲਿਆ ਹੋਵੇਗਾ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ 90 ਦੇ ਦਹਾਕੇ ਵਿੱਚ ਕਈ ਹਿੱਟ ਗੀਤ ਦੇਣ ਵਾਲੇ ਹਰਦੇਵ ਮਾਹੀਨੰਗਲ ਦੀ । ਉਹਨਾਂ ਨੇ ਅਜਿਹੇ ਗੀਤ ਗਾਏ ਹਨ ਜਿਹੜੇ ਅੱਜ ਵੀ ਲੋਕ ਗੁਣਗਨਾਉਂਦੇ ਹਨ ।

hardev mahinangal hardev mahinangal

ਹਰਦੇਵ ਮਾਹੀਨੰਗਲ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਹਰਦੇਵ ਦਾ ਜੱਦੀ ਪਿੰਡ ਮਾਹੀਨੰਗਲ, ਤੱਲਵੰਡੀ ਸਾਬੋ, ਜ਼ਿਲਾ ਬਠਿੰਡਾ ਹੈ। ਉਹਨਾਂ ਦੇ ਪਿਤਾ ਦਾ ਨਾਂ ਗੁਰਬਖ਼ਸ਼ ਸਿੰਘ, ਤੇ ਮਾਤਾ ਸਰਦਾਰਨੀ ਦਲੀਪ ਕੌਰ ਜੀ ਸਨ। ਹਰਦੇਵ ਮਾਹੀਨੰਗਲ ਦੀ ਧਰਮ ਪਤਨੀ ਦਾ ਨਾਂ ਸਰਬਜੀਤ ਕੌਰ ,ਬੇਟੀ ਹਰਜੋਤ ,ਤਾਨੀਆ ਛੋਟੀ ਬੇਟੀ, ਹੈਵਲ ਸਿੱਧੂ ਤੇ ਬੇਟਾ ਅਜੇਪ੍ਰਤਾਪ ਸਿੱਧੂ ਹੈ । ਪੂਰਾ ਪਰਿਵਾਰ ਨਿਊਜ਼ੀਲੈਂਡ ਵਿੱਚ ਸੈੱਟ ਹੈ।

hardev mahinangal hardev mahinangal

ਹਰਦੇਵ ਮਾਹੀਨੰਗਲ ਨੇ ਮੁਢੱਲੀ ਪੜਾਈ ਤੱਲਵੰਡੀ ਸਾਹਬੋ ਤੋਂ ਕੀਤੀ ਸੀ ਤੇ ਫਿਰ ਬੀ.ਏ ਤੱਲਵੰਡੀ ਸਾਬੋ ਦੇ ਕਾਲਜ ਤੋਂ । ਹਰਦੇਵ ਮਾਹੀਨੰਗਲ ਨੂੰ ਬਚਪਨ ਤੋਂ ਹੀ ਵਿੱਚ ਸੰਗੀਤ ਦਾ ਸ਼ੌਕ ਸੀ । ਸਕੂਲ ਦੇ ਹਰ ਸੰਗੀਤਕ ਮੁਕਾਬਲਿਆਂ ਵਿੱਚ ਉਹ ਹਿੱਸਾ ਲੈਦੇਂ ਸਨ। ਹਰਦੇਵ ਮਾਹੀਨੰਗਲ ਨੇ ਸੰਗੀਤ ਦੇ ਗੁਰ ਰਾਗੀ ਮਿਲਾਪ ਸਿੰਘ ਤਲਵੰਡੀ ਸਾਹਬੋ ਤੋਂ ਸਿੱਖੇ ਸਨ । ਕਾਲਜ ਵਿੱਚ ਪੜਦਿਆਂ ਉਹਨਾਂ ਯੂਥ ਫੈਸਟੀਵਲਾਂ ਵਿੱਚ ਬਹੁਤ ਮੱਲ੍ਹਾਂ ਮਾਰੀਆਂ ਤੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ।

hardev mahinangal hardev mahinangal

ਉਹਨਾਂ ਦੀ ਪਹਿਲੀ ਕੈਸੇਟ 'ਝੂਠੀਏ ਜਹਾਨ ਦੀਏ' ਸੀ ਜਿਹੜੀ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਇਸ ਤੋਂ ਬਾਅਦ ਉਹਨਾਂ ਨੇ 'ਆਸ਼ਿਕ ਨੂੰ ਫ਼ਾਂਸੀ' ਕੈਸੇਟ ਕੱਢੀ ਗਈ, ਜਿਸ ਦਾ ਗੀਤ 'ਮੈਂ ਕੁੜੀ ਗਰੀਬਾਂ ਦੀ ਮੈਂਨੂੰ ਪਿਆਰ ਨਾ ਮੁੰਡਿਆ ਕਰ ਵੇ' ਬਹੁਤ ਮਕਬੂਲ ਹੋਇਆ।

https://www.youtube.com/watch?v=dvfY5CoFR4Y

ਇਸ ਤਰ੍ਹਾਂ 'ਵੱਡੀ ਭਾਬੀ ਮਾਂ ਵਰਗੀ', 'ਦਿਲ ਦੀ ਗੱਲ', 'ਮੈਨੂੰ ਪਿਲਾਤੀ ਯਾਰਾਂ ਨੇ ਸੌਂਹੰ ਤੇਰੀ ਪਾ ਕੇ ਕੱਲ੍ਹ ਕੁੜੇ', 'ਰੀਬਨ ਗਿਆ ਨਾ ਕੱਟਿਆ' ਵਰਗੀਆਂ ਕਈ ਕੈਸੇਟਾਂ ਆਈਆਂ ।  'ਮਾਹੀ ਚਾਹੁੰਦਾ ਕਿਸੇ ਹੋਰ ਨੂੰ' ਇਹ ਕੈਸੇਟ ਏਨੀਂ ਮਕਬੂਲ ਹੋਈ ਸੀ ਕਿ 1998 ਦੀ ਸਭ ਤੋਂ ਵੱਧ ਵਿੱਕਣ ਵਾਲੀ ਟੇਪ ਸਿੱਧ ਹੋਈ। ਇਸ ਕਾਮਯਾਬੀ ਤੋਂ ਖੁਸ਼ ਹੋ ਕੇ ਮਲੇਰਕੋਟਲਾ ਯਮਲਾ ਜੱਟ ਯਾਦਗਾਰੀ ਕੱਲਬ ਨੇ ਹਰਦੇਵ ਮਾਹੀਨੰਗਲ ਨੂੰ ਸਨਮਾਨਿਤ ਕੀਤਾ।

https://www.youtube.com/watch?v=dyp4ErbS-2U

ਹਰਦੇਵ ਮਾਹੀਨੰਗਲ 1999 ਵਿੱਚ ਫ਼ਰਾਂਸ ਦੇ ਟੂਰ ਤੇ ਚਲੇ ਗਏ ।ਹਰਦੇਵ ਮਾਹੀਨੰਗਲ ਨੇ ਕਈ ਧਾਰਮਿਕ ਕੈਸੇਟਾਂ ਵੀ ਕੱਢੀਆਂ 'ਚੱਲ ਚੱਲੀਏ ਗੁਰੂਦਵਾਰੇ' ਬਹੁਤ ਹੀ ਹਿੱਟ ਕੈਸੇਟ ਸੀ । ਹਰਦੇਵ ਮਾਹੀਨੰਗਲ ਭਾਵੇਂ ਵਿਦੇਸ਼ ਵਿੱਚ ਰਹਿ ਰਿਹਾ ਹੈ । ਪਰ ਉਹ ਆਪਣੇ ਗੀਤਾਂ ਨਾਲ ਅੱਜ ਵੀ ਸੇਵਾ ਕਰਦਾ ਆ ਰਿਹਾ ਹੈ ।

https://www.youtube.com/watch?v=BpIVRiYFyTg


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network