ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ

Reported by: PTC Punjabi Desk | Edited by: Lajwinder kaur  |  October 11th 2021 10:33 AM |  Updated: October 11th 2021 10:37 AM

ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ

ਜੇ ਗੱਲ ਕਰੀਏ ਪੰਜਾਬੀ ਸਿਨੇਮੇ ਦੀ ਤਾਂ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬੀ ਫ਼ਿਲਮਾਂ ਵੀ ਨਵੇਂ ਤੇ ਵੱਖਰੇ ਵਿਸ਼ਿਆਂ ਨੂੰ ਲੈ ਕੇ ਕੰਮ ਰਹੀਆਂ ਹਨ। ਕਾਮੇਡੀ ਫ਼ਿਲਮਾਂ ਦੇ ਜ਼ੋਨਰ ਤੋਂ ਇਲਾਵਾ ਹੁਣ ਪੰਜਾਬੀ ਸਿਨੇਮਾ ਸੁਨੇਹੇਦਾਰ, ਸਮਾਜਿਕ ਮੁੱਦਿਆਂ ਤੇ ਕਈ ਹੋਰ ਜ਼ਰੂਰੀ ਪਹਿਲੂਆਂ ਉੱਤੇ ਕੰਮ ਕਰ ਰਿਹਾ ਹੈ। ਜਿਸ ਰਾਹੀਂ ਉਹ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਅਜਿਹੀ ਬਾਕਮਾਲ ਦੀ ਫ਼ਿਲਮ ਰਹੀ ਤੁਣਕਾ-ਤੁਣਕਾ (Tunka Tunka), ਜਿਸ ਨੇ ਕਾਮਯਾਬੀ ਦੇ ਝੰਡੇ ਗੱਡੇ। ਪਹਿਲੀ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਹਰਦੀਪ ਗਰੇਵਾਲ Hardeep Grewal  ਲੈ ਕੇ ਰਹੇ ਨੇ ਆਪਣੀ ਅਗਲੀ ਫ਼ਿਲਮ।

Hardeep-tunka TunkHardeep Grewal

ਹੋਰ ਪੜ੍ਹੋ :ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਨੇ ਹਾਰਡੀ ਸੰਧੂ ਦੇ ਗੀਤ ‘ਤੇ ਕੀਤਾ ਕਮਾਲ ਦਾ ਡਾਂਸ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਪਤੀ-ਪਤਨੀ ਦਾ ਇਹ ਅੰਦਾਜ਼, ਦੇਖੋ ਵੀਡੀਓ

ਗਾਇਕ ਹਰਦੀਪ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ “S.W.A.T PUNJAB” ਦਾ ਪੋਸਟਰ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਦੋਸਤੋ “S.W.A.T PUNJAB” ਨਾਮ ਹੋਉਗਾ ‘ਤੁਣਕਾ ਤੁਣਕਾ’ ਤੋਂ ਬਾਅਦ ਸਾਡੀ ਅਗਲੀ ਫ਼ਿਲਮ ਦਾ । ਮਿਹਨਤ ਦੀ ਕਮੀ ਨਾ ਪਹਿਲਾ ਕਦੇ ਛੱਡੀ ਆ ਤੇ ਨਾਂ ਐਤਕੀਂ ਛੱਡਣੀ ਆ। ਵਾਅਦਾ ਇਹੀ ਕਿ ਥੋਨੂੰ ਨਿਰਾਸ਼ ਨਹੀਂ ਹੋਣ ਦਿੰਦੇ। ਸਾਥ ਬਣਾਈ ਰੱਖਿੳ’। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਹਰਦੀਪ ਗਰੇਵਾਲ ਨੂੰ ਵਧਾਈਆਂ ਦੇ ਰਹੇ ਨੇ।

Hardeep Grewal Latest Punjabi Song 'Aaja Zindagi' Released

ਹੋਰ ਪੜ੍ਹੋ :  ‘Yes I Am Student’ Trailer: ਸਿੱਧੂ ਮੂਸੇਵਾਲਾ ਬਿਆਨ ਕਰ ਰਹੇ ਨੇ ਵਿਦੇਸ਼ਾਂ ‘ਚ ਪੰਜਾਬੀ ਵਿਦਿਆਰਥੀਆਂ ਦੇ ਨਾਲ ਹੁੰਦੀ ਧੱਕੇਸ਼ਾਹੀ ਤੇ ਸੰਘਰਸ਼ ਦੀ ਕਹਾਣੀ ਨੂੰ

ਫ਼ਿਲਮ ‘S.W.A.T PUNJAB’ ਦੀ ਕਹਾਣੀ ਖੁਦ ਹਰਦੀਪ ਗਰੇਵਾਲ ਨੇ ਲਿਖੀ ਹੈ ਅਤੇ ਪ੍ਰੋਡਿਊਸ ਵੀ ਖੁਦ ਕਰ ਰਹੇ ਹਨ । ਇਹ ਫ਼ਿਲਮ ਗੈਰੀ ਖਟਰਾਓ ਦੀ ਦੇਖ-ਰੇਖ ਹੇਠ ਬਣੇਗੀ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network