ਹਰਦੀਪ ਗਰੇਵਾਲ ਤੇ ਗੁਰਲੇਜ ਅਖਤਰ ਦਾ ਡਿਊਟ ਗੀਤ 'Jaanu' ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਠੋਕਰ, ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਮੋਟੀਵੇਸ਼ਨਲ ਗੀਤਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਹਰਦੀਪ ਗਰੇਵਾਲ Hardeep Grewal ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ Jaanu ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਉਹ ਜਾਨੂੰ ਟਾਈਟਲ ਹੇਠ ਨਵਾਂ ਦੋਗਾਣਾ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਹਰਦੀਪ ਗਰੇਵਾਲ ਤੇ ਨਾਮੀ ਗਾਇਕਾ ਗੁਰਲੇਜ ਅਖਤਰ ਨੇ ਮਿਲਕੇ ਗਾਇਆ ਹੈ।
ਪਿਆਰ-ਮੁਹੱਬਤਾਂ ਵਾਲੇ Jaanu ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਦੀ ਕਲਾਮ ‘ਚੋਂ ਹੀ ਨਿਕਲੇ। ਗਾਣੇ ਨੂੰ ਮਿਊਜ਼ਿਕ Yeah Proof ਨੇ ਦਿੱਤਾ ਹੈ। ਇਸ ਗੀਤ ਦੇ ਵੀਡੀਓ Garry Khatrao ਨੇ ਤਿਆਰ ਕੀਤਾ ਹੈ। ਗਾਣੇ ਦੇ ਵੀਡੀਓ ਚ ਮੁੰਡੇ-ਕੁੜੀ ਦੇ ਪਿਆਰ ਚ ਹੁੰਦੀ ਨੋਕ-ਝੋਕ ਨੂੰ ਦਿਖਾਇਆ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਖੁਦ ਹਰਦੀਪ ਗਰੇਵਾਲ ਤੇ ਫੀਮੇਲ ਮਾਡਲ । ਗੀਤ ਨੂੰ Hardeep Grewal Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਹੋਰ ਪੜ੍ਹੋ : ਵਿਆਹ ਦੇ ਸਵਾ ਸਾਲ ਬਾਅਦ ਰੋਹਨਪ੍ਰੀਤ ਨੇ ਕੀਤਾ ਖੁਲਾਸਾ, ਸਵੇਰੇ ਦੇਰ ਨਾਲ ਉੱਠਣ ‘ਤੇ ਨੇਹਾ ਕੱਕੜ ਤੋਂ ਪੈਂਦੀ ਹੈ ਮਾਰ
ਜੇ ਗੱਲ ਕਰੀਏ ਹਰਦੀਪ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਅਜੇ ਗਾਇਕ ਨੇ ਜਿਨ੍ਹਾਂ ਨੇ ਆਪਣੀ ਸਾਫ ਸੁਥਰੀ ਤੇ ਮੋਟੀਵੇਸ਼ਨ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਅਤੇ ਦਰਸ਼ਕਾਂ ਦੇ ਦਿਲਾਂ ਚ ਖ਼ਾਸ ਜਗ੍ਹਾ ਬਣਾਈ ਹੈ। ਇਸੇ ਸਾਲ ਉਨ੍ਹਾਂ ਨੇ ‘ਤੁਣਕਾ ਤੁਣਕਾ’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟੀ ਹੈ। ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘S.W.A.T PUNJAB’ ਦਾ ਵੀ ਐਲਾਨ ਕਰ ਦਿੱਤਾ ਹੈ। ਉੱਧਰ ਜੇ ਗੱਲ ਕਰੀਏ ਗਾਇਕਾ ਗੁਰਲੇਜ਼ ਅਖਤਰ ਦੀ ਉਹ ਵੀ ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਹੈ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਨੇ ਕਈ ਨਾਮੀ ਸਿੰਗਰਾਂ ਦੇ ਨਾਲ ਗੀਤ ਗਾਏ ਨੇ।