ਹਾਰਬੀ ਸੰਘਾ ਨੇ ਧਾਰਿਆ ਦਰਸ਼ਨ ਲੱਖੇਵਾਲ ਦਾ ਰੂਪ, ਗਾਇਆ 'ਨੰਗਪੁਣਾ' ਗੀਤ, ਦੇਖੋ ਵੀਡੀਓ
ਹਾਰਬੀ ਸੰਘਾ ਨੇ ਧਾਰਿਆ ਦਰਸ਼ਨ ਲੱਖੇਵਾਲ ਦਾ ਰੂਪ, ਗਾਇਆ 'ਨੰਗਪੁਣਾ' ਗੀਤ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸ਼ਾਨਦਾਰ ਕਲਾਕਾਰ ਹਾਰਬੀ ਸੰਘਾ ਜਿਹੜੇ ਆਏ ਦਿਨ ਹੀ ਸ਼ੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਅੰਦਾਜ਼ ਕਰਕੇ ਚਰਚਾ 'ਚ ਰਹਿੰਦੇ ਹਨ। ਕਦੇ ਹਾਰਬੀ ਸੰਘਾ ਆਪਣੇ ਕਾਮੇਡੀ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਦੇ ਹਨ ਤੇ ਕਦੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਚ ਉੱਤਰ ਜਾਂਦੇ ਹਨ। ਪੰਜਾਬੀ ਇੰਡਸਟਰੀ 'ਚ ਟਰੈਂਡ ਹੈ ਕਿ ਗਾਇਕ ਅਦਾਕਾਰੀ ਵੱਲ ਆਉਂਦੇ ਹਨ ਪਰ ਹਾਰਬੀ ਸੰਘਾ ਅਦਾਕਾਰੀ ਤੋਂ ਗਾਇਕੀ ਵੱਲ ਆ ਰਹੇ ਹਨ।
ਉਹਨਾਂ ਦਾ ਇੱਕ ਹਰੋ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਹਾਰਬੀ ਸੰਘਾ ਦਰਸ਼ਨ ਲੱਖੇਵਾਲ ਦਾ ਪ੍ਰਸਿੱਧ ਗਾਣਾ 'ਨੰਗਪੁਣਾ' ਗਾਉਂਦੇ ਨਜ਼ਰ ਆ ਰਹੇ। ਅਤੇ ਸਟਾਈਲ ਵੀ ਦਰਸ਼ਨ ਲੱਖੇਵਾਲ ਦੇ 'ਚ ਹੀ ਗਾ ਰਹੇ ਹਨ। ਦੱਸ ਦਈਏ ਦਰਸ਼ਨ ਲੱਖੇਵਾਲ ਇਸੇ ਤਰਾਂ ਆਪਣਾ ਇਹ ਗਾਣਾ ਗਾ ਕੇ ਚਰਚਾ 'ਚ ਆਏ ਸੀ ਅਤੇ ਇਸੇ ਗਾਣੇ ਦੀ ਬਦੌਲਤ ਬੱਬੂ ਮਾਨ ਹੋਰਾਂ ਨੇ ਦਰਸ਼ਨ ਲੱਖੇਵਾਲ ਦੀ ਬਾਂਹ ਫੜੀ ਸੀ।
ਹੋਰ ਵੇਖੋ : ‘ਕਿਨੂੰ’ ਫਲ਼ ਨੇ ਉਲਝਾਇਆ ਹਨੀ ਸਿੰਘ, ਵੀਡੀਓ ਹੋਈ ਵਾਇਰਲ
ਤੇ ਹੁਣ ਉਸੇ ਅੰਦਾਜ਼ 'ਚ ਹਾਰਬੀ ਸੰਘਾ ਵੱਲੋਂ ਗਾਇਆ ਇਹ ਗਾਣਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਰਬੀ ਸੰਘਾ ਸੁਪਰਹਿੱਟ ਪੰਜਾਬੀ ਫ਼ਿਲਮਾਂ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਜਿਸ ਵੀ ਫਿਲਮ 'ਚ ਹਾਰਬੀ ਸੰਘਾ ਨੇ ਕੋਈ ਰੋਲ ਕੀਤਾ ਹੈ ਆਪਣੇ ਅਦਾਕਾਰੀ ਨਾਲ ਉੱਥੇ ਛਾਪ ਜ਼ਰੂਰ ਛੱਡੀ ਹੈ। ਅਤੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।