ਹਾਰਬੀ ਸੰਘਾ ਅਤੇ ਗਾਇਕ ਰਣਜੀਤ ਬਾਠ ਪਕਾ ਰਹੇ ਹਨ ਕੋਈ ਖਿਚੜੀ, ਵੀਡਿਓ 'ਚ ਦੇਖੋ ਕਿਸ ਤਰ੍ਹਾਂ ਸੰਘਾ ਕਰ ਰਹੇ ਹਨ ਬਾਠ ਨੂੰ ਮਜ਼ਾਕ
ਬਾਕਮਾਲ ਅਦਾਕਾਰੀ ਦੇ ਨਾਲ ਹਾਰਬੀ ਸੰਘਾ ਅਤੇ ਗਾਇਕ ਰਣਜੀਤ ਬਾਠ ਕਿਸੇ ਨਵੇਂ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਹਾਰਬੀ ਸੰਘਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਹੋਰ ਵੀਡਿਓ ਵਾਂਗ ਇਸ ਵੀਡਿਓ ਵਿੱਚ ਵੀ ਹਾਰਬੀ ਸੰਘਾ ਫਨ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਹਾਰਬੀ ਸੰਘਾ ਕਹਿ ਰਹੇ ਹਨ ਕਿ ਰਣਜੀਤ ਬਾਠ ਨੇ ਕੱਲ ਗੱਡੀ ਲੈ ਕੇ ਕੁੜੀ ਸੈੱਟ ਕੀਤੀ ਸੀ ਤੇ ਹੁਣ ਉਹ ਦਾੜ੍ਹੀ ਸੈੱਟ ਕਰ ਰਹੇ ਹਨ ।
https://www.instagram.com/p/BvN6XDtlrlX/
ਹਾਰਬੀ ਸੰਘਾ ਦੀ ਇਸ ਤਰ੍ਹਾਂ ਦੀ ਟਿੱਪਣੀ ਸੁਣਕੇ ਸਾਰੇ ਹੱਸ ਪੈਂਦੇ ਹਨ । ਇਸ ਵੀਡਿਓ ਤੋਂ ਪਹਿਲਾਂ ਵੀ ਹਾਰਬੀ ਸੰਘਾ ਨੇ ਇੱਕ ਵੀਡਿਓ ਸ਼ੇਅਰ ਕੀਤਾ ਸੀ । ਜਿਸ ਵਿੱਚ ਰਣਜੀਤ ਬਾਠ ਕਾਰ ਨੂੰ ਪਾਰਕ ਕਰਦੇ ਹੋਏ ਨਜ਼ਰ ਆ ਰਹੇ ਹਨ ।
https://www.instagram.com/p/Bu1GPu0FUMI/
ਇਸ ਵੀਡਿਓ ਵਿੱਚ ਹਾਰਬੀ ਸੰਘਾ ਨੇ ਭਾਵੇਂ ਕਿਸੇ ਪ੍ਰੋਜੈਕਟ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ । ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜਦੋਂ ਦੋ ਕਲਾਕਾਰ ਇੱਕਠੇ ਹੁੰਦੇ ਹਨ, ਉਦੋਂ ਕਿਸੇ ਨਵੇਂ ਪ੍ਰੋਜੈਕਟ ਤੇ ਕੰਮ ਜ਼ਰੂਰ ਹੁੰਦਾ ਹੈ । ਹਾਰਬੀ ਸੰਘਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਫ਼ਿਲਮ ਵਿੱਚ ਨਜ਼ਰ ਆ ਰਹੇ ਹਨ, ਤੇ ਪੰਜਾਬੀ ਦਰਸ਼ਕ ਉਹਨਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕਰ ਰਹੇ ਹਨ ।