ਹਾਰਬੀ ਸੰਘਾ ਅਤੇ ਰਾਜਵੀਰ ਜਵੰਦਾ ਨੇ ਕੀਤੀ ਫ਼ਿਲਮ 'ਯਮਲਾ' ਦੇ ਸੈੱਟ 'ਤੇ ਮਸਤੀ
ਹਾਰਬੀ ਸੰਘਾ ਅਤੇ ਰਾਜਵੀਰ ਜਵੰਦਾ ਫ਼ਿਲਮ 'ਯਮਲਾ' ਦੇ ਸੈੱਟ 'ਤੇ ਮਸਤੀ ਕਰਦਿਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ਰਾਜਵੀਰ ਜਵੰਦਾ ਹਾਰਬੀ ਸੰਘਾ ਦੀ ਖਿਚਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਫ਼ਿਲਮ ਦਾ ਇੱਕ ਸੀਨ ਹਾਰਬੀ ਸੰਘਾ ਤੋਂ ਨਾਂ ਕਰਵਾ ਲਿਆ ਜਾਵੇ ।ਜਿਸ ਤੋਂ ਬਾਅਦ ਇੱਕ ਸੀਨ ਫ਼ਿਲਮਾਉਣ ਲਈ ਰਾਜਵੀਰ ਜਵੰਦਾ ਨੂੰ ਬੁਲਾ ਲਿਆ ਜਾਂਦਾ ਹੈ ਅਤੇ ਹਾਰਬੀ ਸੰਘਾ ਉੱਥੇ ਹੀ ਖੜੇ ਰਹਿ ਜਾਂਦੇ ਨੇ । ਇਸ ਫ਼ਿਲਮ 'ਚ ਰਾਜਵੀਰ ਜਵੰਦਾ ਦੇ ਨਾਲ-ਨਾਲ ਨਵਨੀਤ ਕੌਰ ਢਿੱਲੋਂ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।
https://www.instagram.com/p/Bv9JQvaFZLq/
ਫਿਲਮ ਨੂੰ ਨਾਮਵਰ ਨਿਰਦੇਸ਼ਕ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਬੱਲੀ ਸਿੰਘ ਕੱਕੜ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਹਿ ਹੈ। ਜਿੱਥੇ ਸ਼ੂਟ ਦੌਰਾਨ ਫਿਲਮ ਦੀ ਕਾਸਟ ਕੰਮ ਤਾਂ ਜੀ ਜਾਨ ਨਾਲ ਕਰਦੀ ਹੈ ਪਰ ਉੱਥੇ ਹੀ ਹਾਸੀ ਮਜ਼ਾਕ ਦੇ ਪਲ ਵੀ ਆਪਣੇ ਫੈਨਜ਼ ਨਾਲ ਸਾਂਝੇ ਕਰਨ ਤੋਂ ਪਿੱਛੇ ਨਹੀਂ ਰਹਿੰਦੇ। ਉਹਨਾਂ ਦੀ ਇਸ ਫਿਲਮ ‘ਚ ਰਘਵੀਰ ਬੋਲੀ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਅਤੇ ਨਵਨੀਤ ਕੌਰ ਢਿੱਲੋਂ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।