ਹਰਭਜਨ ਸਿੰਘ ਪਤਨੀ ਗੀਤਾ ਬਸਰਾ ਦੇ ਨਾਲ ਰਾਜਸਥਾਨ ‘ਚ ਬਿਤਾ ਰਹੇ ਸਮਾਂ, ਵੀਡੀਓ ਕੀਤਾ ਸ਼ੇਅਰ
ਕ੍ਰਿਕੇਟਰ ਹਰਭਜਨ ਸਿੰਘ (Harbhajan Singh) ਏਨੀਂ ਦਿਨੀਂ ਆਪਣੀ ਪਤਨੀ ਦੇ ਨਾਲ ਰਾਜਸਥਾਨ (Rajsthan) ‘ਚ ਘੁੰਮਣ ਦੇ ਲਈ ਗਏ ਹੋਏ ਹਨ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਵੀਡੀਓਜ਼ ‘ਚ ਇੱਕ ਜਗ੍ਹਾ ‘ਤੇ ਉਹ ਇੱਕ ਸਵੀਮਿੰਗ ਪੂਲ ਦੇ ਕਿਨਾਰੇ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਨਜ਼ਰ ਆ ਰਹੇ ਹਨ । ਜਦੋਂਕਿ ਇੱਕ ਹੋਰ ਵੀਡੀਓ ‘ਚ ਉਹ ਆਪਣੀ ਪਤਨੀ ਦੇ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਜਦੋਂਕਿ ਇੱਕ ਹੋਰ ਵੀਡੀਓ ‘ਚ ਉਹ ਬੋਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ।
image From instagram
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਪਟਿਆਲਾ ‘ਚ ‘ਸੁੱਖੀ’ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ, ਵੇਖੋ ਤਸਵੀਰਾਂ
ਇਸ ਵੀਡੀਓ ‘ਚ ਉਹ ਝੀਲ ਦੇ ਅੰਦਰ ਬਣੀ ਬਹੁਤ ਹੀ ਖੂਬਸੂਰਤ ਲੋਕੇਸ਼ਨ ‘ਤੇ ਨਜ਼ਰ ਆ ਰਹੇ ਹਨ । ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਕੁਝ ਸਾਲ ਪਹਿਲਾਂ ਹੀ ਵਿਆਹ ਕਰਵਾਇਆ ਸੀ । ਦੋਵਾਂ ਦੇ ਘਰ ਦੋ ਬੱਚੇ ਹਨ, ਇੱਕ ਧੀ ਹਿਨਾਇਆ ਹੀਰ ਹੈ ਜਦੋਂ ਕਿ ਬੇਟੇ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ ।
image From instagram
ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।ਗੀਤਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ । ਪਰ ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ਚੋਂ ਕਿਨਾਰਾ ਕਰ ਲਿਆ ਸੀ । ਪਰ ਹੁਣ ਉਹ ਜਲਦ ਹੀ ਮੁੜ ਤੋਂ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੋਣਗੇ । ਜਿਸ ਦਾ ਖੁਲਾਸਾ ਗੀਤਾ ਬਸਰਾ ਨੇ ਕੁਝ ਸਮਾਂ ਪਹਿਲਾਂ ਦਿੱਤੇ ਇੱਕ ਇੰਟਰਵਿਊ ‘ਚ ਕੀਤਾ ਸੀ ।
View this post on Instagram