ਕੁੜੀ ਦੇ ਪੇਕੇ ਘਰ ਦੇ ਲਈ ਜਜ਼ਬਾਤਾਂ ਨੂੰ ਪੇਸ਼ ਕਰਨਗੇ ਹਰਭਜਨ ਮਾਨ ਆਪਣੇ ਨਵੇਂ ਗੀਤ ‘ਚ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  June 17th 2019 10:37 AM |  Updated: June 17th 2019 10:39 AM

ਕੁੜੀ ਦੇ ਪੇਕੇ ਘਰ ਦੇ ਲਈ ਜਜ਼ਬਾਤਾਂ ਨੂੰ ਪੇਸ਼ ਕਰਨਗੇ ਹਰਭਜਨ ਮਾਨ ਆਪਣੇ ਨਵੇਂ ਗੀਤ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਆਪਣੇ ਨਵੇਂ ਗੀਤ ‘ਤੇਰੇ ਪਿੰਡ ਗਈ ਸਾਂ ਵੀਰਾ ਵੇ’ ਲੈ ਕੇ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜਿਸਦੇ ਚੱਲਦੇ ਹਰਭਜਨ ਮਾਨ ਨੇ ਆਪਣੇ ਗੀਤ ਦੇ ਕੁਝ ਬੋਲ ਆਪਣੇ ਪ੍ਰਸ਼ੰਸਕਾਂ ਨਾਲ ਵੀ ਸਾਂਝੇ ਕੀਤੇ। ਉਨ੍ਹਾਂ ਨੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ, ‘This song always chokes me up. These emotions are what we have all felt at some point in our lives.

ਇਹ ਜਜ਼ਬਾਤ ਮੇਰੇ, ਤੁਹਾਡੇ ਸਭ ਦੇ ਸਾਂਝੇ ਆ।

‘Tere Pind Gayi San Veera Ve’...’

ਹੋਰ ਵੇਖੋ:‘ਮੇਰੀ ਪਸੰਦ' ਦੀ ਲੜੀ ਵਿੱਚੋਂ ਪਹਿਲਾ ਗੀਤ ਲੈ ਕੇ ਆ ਰਹੇ ਨੇ ਹਰਭਜਨ ਮਾਨ, ਪੋਸਟਰ ਆਇਆ ਸਾਹਮਣੇ

ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਬਾਬੂ ਸਿੰਘ ਮਾਨ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਤੇਰੇ ਪਿੰਡ ਗਈ ਸਾਂ ਵੀਰਾ ਵੇ ਗੀਤ ਦੇ ਬੋਲ ਲਿਖੇ ਹਨ। ਇਹ ਗੀਤ ‘ਮੇਰੀ ਪਸੰਦ’ ਦੀ ਲੜੀ ਵਿੱਚੋਂ ਪਹਿਲਾ ਗੀਤ ਹੈ। ਇਸ ਗੀਤ ਦਾ ਮਿਊਜ਼ਿਕ ਮੰਨੇ-ਪ੍ਰਮੰਨੇ ਬੀਟ ਮਨਿਸਟਰ ਨੇ ਦਿੱਤਾ ਹੈ। ਹਰਭਜਨ ਮਾਨ ਵੀ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉੱਧਰ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਗੀਤ ਕੱਲ ਯਾਨੀ ਕਿ 18 ਜੂਨ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਇਸ ਤੋਂ ਇਲਾਵਾ ਹਰਭਜਨ ਮਾਨ ਵੱਡੇ ਪਰਦੇ ਉੱਤੇ ਫ਼ਿਲਮ ਪੀ.ਆਰ ਦੇ ਨਾਲ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network