ਹਰਭਜਨ ਸਿੰਘ ਤੇ ਗੀਤਾ ਬਸਰਾ ਆਪਣੀ ਧੀ ਦੇ ਨਾਲ ਲੈ ਰਹੇ ਨੇ ਮਾਲਦੀਵ ‘ਚ ਛੁੱਟੀਆਂ ਦਾ ਅਨੰਦ, ਦੇਖੋ ਤਸਵੀਰਾਂ
ਕ੍ਰਿਕੇਟਰ ਹਰਭਜਨ ਸਿੰਘ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਲਾਈਫ਼ ਪਾਟਨਰ ਤੇ ਅਦਾਕਾਰਾ ਗੀਤਾ ਬਸਰਾ ਤੇ ਧੀ ਹਿਨਾਇਆ ਹੀਰ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਾਲਦੀਵ’ ਤੇ ਨਾਲ ਹੀ ਉਨ੍ਹਾਂ ਨੇ ਗੀਤਾ ਬਸਰਾ ਨੂੰ ਟੈਗ ਵੀ ਕੀਤਾ ਹੈ।
ਹੋਰ ਵੇਖੋ:ਰਣਵਿਜੇ ਨੇ ਧੀ ਦੇ ਜਨਮ ਦਿਨ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਪਾਈ ਦਿਲ ਨੂੰ ਛੂਹ ਜਾਣ ਵਾਲੀ ਪੋਸਟ
ਤਸਵੀਰਾਂ ‘ਚ ਦੇਖ ਸਕਦੇ ਹੋਏ ਭੱਜੀ ਆਪਣੀ ਪਤਨੀ ਗੀਤਾ ਬਸਰਾ ਤੇ ਧੀ ਦੇ ਨਾਲ ਸਾਈਕਲ ਚਲਾਉਣ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕ੍ਰਿਕੇਟਰ ਭੱਜੀ ਆਪਣੇ ਪਰਿਵਾਰ ਦੇ ਨਾਲ ਵਿਦੇਸ਼ੀ ਸੈਰ ਸਪਾਟੇ ਉੱਤੇ ਗਏ ਹੋਏ ਹਨ। ਮਾਲਦੀਵ ‘ਚ ਉਹ ਛੁੱਟੀਆਂ ਦਾ ਖੂਬ ਲੁਤਫ਼ ਉੱਠਾ ਰਹੇ ਹਨ। ਜਿਸ ਦੀਆਂ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਉੱਤੇ ਕ੍ਰਿਕੇਟ ਜਗਤ ਦੀਆਂ ਹਸਤੀਆਂ ਦੇ ਨਾਲ ਫੈਨਜ਼ ਵੀ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ।
View this post on Instagram
Discussing some key moments of today’s play @cricketaakash @starsportsindia #indvssa
ਹਰਭਜਨ ਸਿੰਘ ਜਿਹਨਾਂ ਨੇ ਆਪਣੀ ਸਪਿਨ ਬਾਊਲਿੰਗ ਦੇ ਨਾਲ ਕਈ ਦਿੱਗਜ ਖਿਡਾਰੀਆਂ ਨੂੰ ਆਊਟ ਕੀਤਾ ਅਤੇ ਆਪਣੀ ਬੱਲੇਬਾਜ਼ੀ ਨਾਲ ਇੰਡੀਆਨ ਕ੍ਰਿਕਟ ਟੀਮ ਨੂੰ ਕਈ ਵਾਰ ਜਿੱਤ ਹਾਸਿਲ ਕਰਨ ‘ਚ ਯੋਗਦਾਨ ਪਾਇਆ ਹੈ। ਹਰਭਜਨ ਸਿੰਘ ਜੋ ਕਿ ਆਈ. ਪੀ. ਐੱਲ ਮੈਚ ਵੀ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕ੍ਰਿਕੇਟ ਦੇ ਮੈਦਾਨ ‘ਚ ਕਮੈਂਟਰੀ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ।