ਹਰਭਜਮਨ ਮਾਨ ਦੀ ਪਤਨੀ ਹਰਮਨ ਮਾਨ ਦੋ ਸਾਲ ਬਾਅਦ ਆਪਣੇ ਸਹੁਰੇ ਪਿੰਡ ਖੇਮੂਆਣੇ ਪਹੁੰਚ ਕੇ ਹੋਈ ਭਾਵੁਕ

Reported by: PTC Punjabi Desk | Edited by: Lajwinder kaur  |  March 30th 2022 01:35 PM |  Updated: March 30th 2022 01:35 PM

ਹਰਭਜਮਨ ਮਾਨ ਦੀ ਪਤਨੀ ਹਰਮਨ ਮਾਨ ਦੋ ਸਾਲ ਬਾਅਦ ਆਪਣੇ ਸਹੁਰੇ ਪਿੰਡ ਖੇਮੂਆਣੇ ਪਹੁੰਚ ਕੇ ਹੋਈ ਭਾਵੁਕ

ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕ ਹਰਭਜਨ ਮਾਨ Harbhajan Mann ਜੋ ਕਿ ਏਨੀਂ ਦਿਨੀਂ ਆਪਣੀ ਪਤਨੀ ਦੇ ਨਾਲ ਕੈਨੇਡਾ ਤੋਂ ਭਾਰਤ ਆਏ ਹੋਏ ਹਨ। ਦੱਸ ਦਈਏ ਹਰਮਨ ਮਾਨ Harman Mann, ਪੂਰੇ ਦੋ ਸਾਲ ਬਾਅਦ ਪੰਜਾਬ ਆਈ ਹੈ। ਜਿਸ ਕਰਕੇ ਉਹ ਬਹੁਤ ਜ਼ਿਆਦਾ ਖੁਸ਼ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਖੁਸ਼ੀ ਨੂੰ ਜ਼ਾਹਿਰ ਕੀਤਾ ਹੈ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਦਾ ਸਿਰ ਦਰਦ ਇਸ ਤਰ੍ਹਾਂ ਕੀਤਾ ਦੂਰ, ਪਤੀ ਨੇ ਸਾਂਝਾ ਕੀਤਾ ਇਹ ਵੀਡੀਓ

harman mann shared her daughter sharaan

ਹਰਮਨ ਮਾਨ ਨੇ ਆਪਣੇ ਸਹੁਰੇ ਪਿੰਡ ਖੇਮੂਆਣੇ ਤੋਂ ਆਪਣੀ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-ਸਾਡਾ ਪਿੰਡ ਅਤੇ ਦੂਜੀ ਤਸਵੀਰ ਨੂੰ ਸਾਂਝੀ ਕਰਦੇ ਹੋਈ ਲਿਖਿਆ – ਮੇਰੀ ਮੁਸਕਾਨ ਹੀ ਸਭ ਦੱਸ ਰਹੀ ਹੈ ਕਿ ਮੈਂ ਖੇਮੂਆਣੇ ਹਾਂ..ਇੱਕ ਤਸਵੀਰ 'ਚ ਉਹ ਮੰਜੇ ਉੱਤੇ ਬੈਠੀ ਨਜ਼ਰ ਆ ਰਹੀ ਹੈ ਤੇ ਦੂਜੀ 'ਚ ਉਹ ਆਪਣੇ ਘਰ ਦੇ ਦਰਵਾਜ਼ੇ ਕੋਲ ਖੜ੍ਹੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ।

inside imge of harman

ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"

ਹਰਮਨ ਮਾਨ ਨੂੰ ਪੰਜਾਬ ਤੇ ਪੰਜਾਬੀਅਤ ਦੇ ਨਾਲ ਖ਼ਾਸ ਲਗਾਅ ਹੈ। ਉਹ ਅਕਸਰ ਹੀ ਪੰਜਾਬੀ ਭਾਸ਼ਾ ਦੇ ਨਾਵਲਾਂ ਤੇ ਪੰਜਾਬ ਬਾਰੇ ਪੋਸਟ ਪਾ ਕੇ ਗੱਲਾਂ ਕਰਦੇ ਨੇ। ਵਿਦੇਸ਼ ਚ ਰਹਿੰਦੇ  ਹੋਏ ਉਹ ਅਕਸਰ ਆਪਣੇ ਫੈਨਜ਼ ਦੇ ਨਾਲ ਆਪਣੇ ਸਹੁਰੇ ਪਿੰਡ ਖੇਮੂਆਣੇ ਦੀਆਂ ਗੱਲਾਂ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਰਭਜਨ ਮਾਨ ਵੀ ਮੰਨਦੇ ਨੇ ਕਿ ਉਨ੍ਹਾਂ ਦੀ ਪਤਨੀ ਹਰਮਨ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆ ਰੱਖਿਆ ਹੈ। ਇਸ ਕਰਕੇ ਉਨ੍ਹਾਂ ਦਾ ਵੱਡਾ ਪੁੱਤਰ ਅਵਕਾਸ਼ ਮਾਨ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਹੋਇਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network