ਹਰਭਜਨ ਮਾਨ ਦੇ ਨਵੇਂ ਗੀਤ ‘ਸ਼ਰਾਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਗਾਇਕ ਨੇ ਪਿਆਰ ਦੇਣ ਲਈ ਕੀਤਾ ਸ਼ੁਕਰੀਆ ਅਦਾ

Reported by: PTC Punjabi Desk | Edited by: Shaminder  |  January 11th 2023 06:13 PM |  Updated: January 11th 2023 06:13 PM

ਹਰਭਜਨ ਮਾਨ ਦੇ ਨਵੇਂ ਗੀਤ ‘ਸ਼ਰਾਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਗਾਇਕ ਨੇ ਪਿਆਰ ਦੇਣ ਲਈ ਕੀਤਾ ਸ਼ੁਕਰੀਆ ਅਦਾ

ਹਰਭਜਨ ਮਾਨ (Harbhajan Mann) ਦਾ ਨਵਾਂ ਗੀਤ ‘ਸ਼ਰਾਰਾ’ (Sharara )ਜੋ ਕਿ ਬੀਤੇ ਦਿਨ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਤੋਂ ਬਾਅਦ ਗਾਇਕ ਨੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘“ਸ਼ਰਾਰਾ” ਗੀਤ ਨੂੰ ਤੁਹਾਡੇ ਵੱਲੋਂ ਬਹੁਤ ਪਿਆਰ ਮਿਲ ਰਿਹਾ।

Harbhajan Mann song image Source : Youtube

ਹੋਰ ਪੜ੍ਹੋ : 14 ਜਨਵਰੀ ਨੂੰ ਵੇਖੋ ਵਾਇਸ ਆਫ਼ ਪੰਜਾਬ ਸੀਜ਼ਨ-13 ਦਾ ਗ੍ਰੈਂਡ ਫਿਨਾਲੇ

ਮਿਹਰਬਾਨੀ ਦੋਸਤੋ’। ਇਸ ਗੀਤ ਦੇ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਦੇ ਵੱਲੋਂ ਲਿਖੇ ਗਏ ਹਨ । ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ਨੂੰ ਰਾਜਸਥਾਨ ਦੀਆਂ ਖ਼ੂਬਸੂਰਤ ਲੋਕੇਸ਼ਨ ‘ਤੇ ਫਿਲਮਾਇਆ ਗਿਆ ਹੈ।

Harbhajan Mann song image Source : Youtube

ਹੋਰ ਪੜ੍ਹੋ : ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਸੈੱਟ ਕੈਬ ਸਿੰਪੋਜ਼ੀਅਮ ‘ਚ ਕਰਨਗੇ ਸ਼ਿਰਕਤ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹਰਭਜਨ ਮਾਨ ਗੀਤਾਂ ਦੇ ਨਾਲ ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ ।

Harbhajan Mann Image Source : Youtube

ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਪੰਜਾਬੀ ਗੀਤਾਂ ‘ਚ ਕੰਮ ਕਰ ਰਿਹਾ ਹੈ । ਹੁਣ ਤੱਕ ਅਵਕਾਸ਼ ਮਾਨ ਦੀ ਆਵਾਜ਼ ‘ਚ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network