ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਰੱਬ ਸੱਚੇ ਗੁਰਸੇਵਕ ਵਰਗਾ ਵੀਰ ਹਰ ਇੱਕ ਨੂੰ ਦੇਵੇ’

Reported by: PTC Punjabi Desk | Edited by: Lajwinder kaur  |  October 15th 2020 03:06 PM |  Updated: October 15th 2020 03:06 PM

ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਰੱਬ ਸੱਚੇ ਗੁਰਸੇਵਕ ਵਰਗਾ ਵੀਰ ਹਰ ਇੱਕ ਨੂੰ ਦੇਵੇ’

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਛੋਟੇ ਭਰਾ ਤੇ ਪੰਜਾਬੀ ਗਾਇਕ ਗੁਰਸੇਵਕ ਮਾਨ ਦੀ ਤਸਵੀਰ ਸਾਂਝੀ ਕੀਤੀ ਹੈ । ਕਿਉਂਕਿ ਅੱਜ ਉਨ੍ਹਾਂ ਦੇ ਛੋਟੇੇ ਭਰਾ ਗੁਰਸੇਵਕ ਮਾਨ ਦੇ ਬਰਥਡੇਅ ਹੈ ।gursewak singh mann with brotherਹੋਰ ਪੜ੍ਹੋ : ‘ਸੋਚੀ ਨਾ ਕਿੱਧਰੇ ਦਿੱਲੀਏ ਤੇਰੇ ਤੋਂ ਡਰ ਜਾਂਗੇ’, ਸੱਜਣ ਅਦੀਬ ਆਪਣੇ ਨਵੇਂ ਗੀਤ ‘ਇਹ ਪੰਜਾਬ ਆ ਪੰਜਾਬ’ ਨਾਲ ਪੰਜਾਬੀਆਂ ਦੀ ਅਣਖ ਨੂੰ ਕੀਤਾ ਗਿਆ ਬਿਆਨ

ਉਨ੍ਹਾਂ ਨੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਨਮ ਦਿਨ ਮੁਬਾਰਕ ਛੋਟੇ ਵੀਰ..ਅੱਜ ਸਾਡੇ ਲਾਡਲੇ ਛੋਟੇ ਵੀਰ ਕੈਪਟਨ ਸਾਬ ਗੁਰਸੇਵਕ ਮਾਨ ਦਾ ਜਨਮ ਦਿਨ ਹੈ । ਰੱਬ ਸੱਚੇ ਗੁਰਸੇਵਕ ਵਰਗਾ ਵੀਰ ਹਰ ਇੱਕ ਨੂੰ ਦੇਵੇ । ਹਮੇਸ਼ਾ ਦੁਆਵਾਂ ਤੇ ਪਿਆਰ !! Mann5’ । ਇਸ ਪੋਸਟ ਉੱਤੇ ਫੈਨਜ਼ ਵੀ ਪੰਜਾਬੀ ਗਾਇਕ ਗੁਰਸੇਵਕ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ ।

harbhajan mann instagrma posta

ਦੱਸ ਦਈਏ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ ਕਮਰਸ਼ੀਅਲ ਪਾਇਲਟ ਵੀ ਹਨ ।

gursewak mann pic

ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਵੀ ਦੇ ਚੁੱਕੇ ਨੇ । ਦੋਵੇਂ ਭਰਾਵਾਂ ਦੀ ਗਾਇਕ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।

inside harbhajan mann and gursewak mann

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network