‘ਭਾਰਤ ਮਾਂ ਦਾ ਪੁੱਤ ਬੇਗਾਨਾ, ਮੈਂ ਪੰਜਾਬ ਬੋਲਦਾ ਹਾਂ’-ਹਰਭਜਨ ਮਾਨ, ਇਮੋਸ਼ਨਲ ਪੋਸਟ ਪਾ ਕੇ ਦੱਸਿਆ ਕਿਸਾਨਾਂ ਦਾ ਦਰਦ
ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਜਿਵੇਂ ਕਿ ਸਭ ਜਾਣਦੇ ਹੀ ਨੇ ਭਾਰਤ ਦੇ ਕਿਸਾਨ ਸੜਕਾਂ ‘ਤੇ ਹਨ ।
ਪੰਜਾਬ ‘ਚ ਵੀ ਕਿਸਾਨ ਸਰਕਾਰ ਦੀ ਗਲਤ ਨੀਤੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਸੜਕਾਂ ਉੱਤੇ ਧਰਨੇ ਦੇ ਰਹੇ ਨੇ । ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢੇ ਲਾ ਕੇ ਖੜ੍ਹੇ ਨੇ ।
ਹਰਭਜਨ ਮਾਨ ਨੇ ਆਪਣੇ ਫੇਸਬੁੱਕ ਦੇ ਇੱਕ ਕਿਸਾਨ ਦੇ ਸਕੈੱਚ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ‘ਚ ਕਵਿਤਾ ਲਿਖਿਆ ਹੈ-
‘ਭਾਰਤ ਮਾਂ ਦੀ ਖੜਗ ਭੁਜਾ ਹਾਂ, ਜਾਣੇ ਕੁੱਲ ਲੁਕਾਈ।
ਪਰ ਇਹ ਮੇਰੀ ਵਤਨ ਪ੍ਰਸਤੀ, ਕੰਮ ਕਿਸੇ ਨਾ ਆਈ।
ਗਈਆਂ ਕਿੰਨੀਆਂ ਕੀਮਤੀ ਜਾਨਾਂ,
ਯਾਰ “ਮਰਾੜਾਂ ਵਾਲਿਆ ਮਾਨਾਂ”,
ਮੇਰਾ ਕੌਣ ਸੁਣੂ ਅਫ਼ਸਾਨਾ, ਮੈਂ ਪੰਜਾਬ ਬੋਲਦਾ ਹਾਂ।
ਭਾਰਤ ਮਾਂ ਦਾ ਪੁੱਤ ਬੇਗਾਨਾ, ਮੈਂ ਪੰਜਾਬ ਬੋਲਦਾ ਹਾਂ।
-ਜੀਵੇ ਪੰਜਾਬ’ । ਇਸ ਪੋਸਟ ਦੇ ਹੇਠਾ ਫੈਨਜ਼ ਵੀ ਕਮੈਂਟਸ ਕਰਕੇ ਖੇਤੀ ਬਿੱਲ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰ ਨੂੰ ਲਾਹਣਤਾਂ ਪਾ ਰਹੇ ਨੇ ।
ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰ ਧਰਨਿਆਂ ਵਿੱਚ ਜਾ ਕੇ ਸ਼ਮੂਲੀਅਤ ਕਰ ਚੁੱਕੇ ਨੇ । ਇਸ ਤੋਂ ਇਲਾਵਾ ਸਾਰੀ ਪੰਜਾਬੀ ਮਨੋਰੰਜਨ ਇੰਡਸਟਰੀ ਖੇਤੀ ਬਿੱਲ ਦਾ ਵਿਰੋਧ ਕਰ ਰਹੀ ਹੈ ।