ਐਲਬਮ ਦੇ ਫਲਾਪ ਹੋਣ ਤੋਂ ਬਾਅਦ ‘ਚਿੱਠੀਆਂ ਨੇ ਚਿੱਠੀਆਂ’ ਗੀਤ ਨੇ ਦਿਵਾਈ ਸੀ ਰਾਤੋ-ਰਾਤ ਸ਼ੌਹਰਤ, ਗਾਇਕ ਹਰਭਜਨ ਮਾਨ ਨੇ ਸ਼ੇਅਰ ਕੀਤਾ ਇਸ ਗੀਤ ਨਾਲ ਜੁੜਿਆ ਕਿੱਸਾ
ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਹਰਭਜਨ ਮਾਨ (Harbhajan Mann) ਜੋ ਕਿ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਸਾਫ ਸੁਥਰੀ ਗਾਇਕੀ ਵਾਲੇ ਸਿੰਗਰ ਹਰਭਜਨ ਮਾਨ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ।
ਉਨ੍ਹਾਂ ਨੇ ਆਪਣੇ ਅਜਿਹੇ ਗੀਤ ਦਾ ਵੀਡੀਓ ਸਾਂਝਾ ਕੀਤਾ ਹੈ ਜਿਸ ਨੂੰ ਉਨ੍ਹਾਂ ਨੂੰ ਰਾਤੋ ਰਾਤ ਸ਼ੌਹਰਤ ਦਿਵਾਈ ਸੀ। ਜੀ ਹਾਂ ‘ਚਿੱਠੀਆਂ ਨੇ ਚਿੱਠੀਆਂ ਹੰਝੂਆਂ ਨਾਲ ਲਿਖੀਏ...’ ਗਾਣੇ ਦਾ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ਓ ਗੀਤ ਜਿਸ ਦੇ ਜ਼ਰੀਏ ਮੇਰੀ ਪੰਜਾਬੀ ਸੰਗੀਤ ਜਗਤ ਵਿੱਚ ਪਹਿਚਾਣ ਬਣੀ । ਵੱਡੇ ਭਾਈ ਜੀ Davinder Kanne wala ਦੀ ਕਲਮ ਤੇ ਜਨਾਬ ਚਰਨਜੀਤ ਆਹੂਜਾ ਜੀ ਦੇ ਸੰਗੀਤ ਵਿੱਚ ਇਹ ਗੀਤ ਦਸੰਬਰ 1992 'ਚ ਮਿਊਜ਼ਿਕ ਬੈਕ ਕੰਪਨੀ 'ਚ ਰਿਲੀਜ਼ ਹੋਇਆ । ਕਾਫੀ ਦੇਰ ਤੱਕ ਇਹ ਐਲਬਮ ਰਿਲੀਜ਼ ਨਾ ਹੋਈ ਕਿਉਂਕਿ ਮੇਰੀ ਇਸ ਤੋਂ ਪਹਿਲਾਂ ਵਾਲੀ ਐਲਬਮ ਫਲਾਪ ਹੋ ਗਈ ਸੀ। ਮੇਰੀ ਜੀਵਨ ਸਾਥਣ ਹਰਮਨ ਦੀ ਹੱਲਾਸ਼ੇਰੀ ਨਾਲ ਇੱਕ ਵਾਰ ਫਿਰ ਇੰਡੀਆ ਜਾਕੇ, ਕਿਸੇ ਤਰੀਕੇ ਇਹ ਗੀਤ ਮੈਂ ਦੂਰਦਰਸ਼ਨ( Doordarshan) ਤੇ ਰਿਕਾਰਡ ਕਰਵਾਉਣ ਵਿੱਚ ਕਾਮਯਾਬ ਹੋ ਗਿਆ। 'Sham Sandhuri' ਪ੍ਰੋਗਰਾਮ ਵਿੱਚ ਇਹ ਗੀਤ ਨਵੰਬਰ 1992 ‘ਚ ਚੱਲਿਆ ਤਾਂ ਦੂਸਰੀ ਸਵੇਰ ਤੇ ਐਸੀ ਡਿਮਾਂਡ ਆਈ ਕੇ 2 ਸਾਲਾਂ ਤੋਂ ਰਿਕਾਰਡ ਕਰਕੇ ਰੱਖੀ ਇਹ ਐਲਬਮ ਕੰਪਨੀ ਨੇ ਫੱਟਾ-ਫੱਟ ਰਿਲੀਜ਼ ਕਰ ਦਿੱਤੀ ??? ਜਦ ਨਜ਼ਰ ਹੋਵੇ ਉਹਦੀ, ਬੰਦੇ ਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ’
ਉਨ੍ਹਾਂ ਦੀ ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਹੀ ਮੁੜ ਤੋਂ ਪੰਜਾਬੀ ਫ਼ਿਲਮਾਂ ਨੂੰ ਸੁਰਜੀਤ ਕੀਤਾ ਸੀ।