ਹਰਭਜਨ ਮਾਨ ਨੇ ‘ਗਿੱਧਾ ਹਾਰ ਗਿਆ’ ਗੀਤ ਗਾਉਂਦਿਆਂ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਦੇ ਕਿਹਾ- ‘ਮੇਰੀ ਜ਼ਿੰਦਗੀ ਦਾ ਸ਼ਾਇਦ ਹੀ ਕੋਈ ਸ਼ੋਅ ਹੋਵੇ ਜਿੱਥੇ ਮੈਂ ਇਹ ਨਾ ਗਾਇਆ ਹੋਵੇ’
ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਹਰਭਜਨ ਮਾਨ (Harbhajan Mann) ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ । ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਤੱਕ ਦੇ ਸਾਰੇ ਹੀ ਦਰਸ਼ਕ ਪਸੰਦ ਕਰਦੇ ਹਨ। ਹਰਭਜਨ ਮਾਨ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ। ਇਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵੀਆਂ ਜਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ।
ਇਸ ਵੀਡੀਓ ‘ਚ ਉਹ ਆਪਣਾ ਸੁਪਰ ਹਿੱਟ ਗੀਤ ‘ਗਿੱਧਾ ਹਾਰ ਗਿਆ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਉਨ੍ਹਾਂ ਦਾ ਇਹ ਗੀਤ ਹੈ ਅੱਜ ਵੀ ਡੀ.ਜੇ ਉੱਤੇ ਖੂਬ ਵੱਜਦਾ ਹੈ। ਪੰਜਾਬੀ ਗਾਇਕ ਹਰਭਜਨ ਮਾਨ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਗਿੱਧਾ ਹਾਰ ਗਿਆ...ਮੇਰੀ 1994 'ਚ ਆਈ ਐਲਬਮ ' ਜੱਗ ਜਿਉਦਿਆਂ ਦੇ ਮੇਲੇ ' ਚੋਂ ਇਹ ਗੀਤ ਵੀ’ ।
ਉਨ੍ਹਾਂ ਨੇ ਅੱਗੇ ਲਿਖਿਆ ਹੈ –‘ਮੇਰੀ ਜ਼ਿੰਦਗੀ ਦਾ ਸ਼ਾਇਦ ਹੀ ਕੋਈ ਸ਼ੋਅ ਹੋਵੇ ਜਿੱਥੇ ਮੈਂ ਇਹ ਨਾ ਗਾਇਆ ਹੋਵੇ ਜਾਂ ਇਸਦੀ ਫਰਮਾਇਸ਼ ਨਾ ਆਈ ਹੋਵੇ’ ਨਾਲ ਹੀ ਉਨ੍ਹਾਂ ਨੇ ਨਾਲ ਹੀ ਇਸ ਗੀਤ ਨੂੰ ਲਿਖਿਣ ਵਾਲੇ ਗੀਤਕਾਰ ਮਰਹੂਮ ਰਾਜ ਬਰਾੜ ਨੂੰ ਵੀ ਟੈਗ ਕੀਤਾ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਵੀ ਆਪਣੀ ਰਾਏ ਕਮੈਂਟ ਕਰਕੇ ਦੇ ਰਹੇ ਹਨ।
ਹੋਰ ਪੜ੍ਹੋ : ਫਿਰ ਕੌਣ-ਕੌਣ ਤਿਆਰ ਹੈ ਕਰਨ ਔਜਲਾ ਦੇ ‘Hukam Clothing’ ਲਈ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਹਾਲ ਹੀ ‘ਚ ਉਹ ‘ਰੰਗ’ ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਚ ਵੀ ਵਾਹ ਵਾਹੀ ਖੱਟ ਚੁੱਕੇ ਹਨ। ਹਰਭਜਨ ਮਾਨ ਨੇ ਹੀ ਮੁੜ ਤੋਂ ਪੰਜਾਬੀ ਫ਼ਿਲਮਾਂ ਨੂੰ ਸੁਰਜੀਤ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਦੁਬਾਰਾ ਤੋਂ ਆਗਾਜ਼ ਹੋਇਆ ਹੈ। ਇੱਕ ਵਾਰ ਫਿਰ ਤੋਂ ਉਹ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਨੇ। ਉਨ੍ਹਾਂ ਦੀ ਫ਼ਿਲਮ ਪੀ.ਆਰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ 13 ਮਈ 2022 ਨੂੰ ਰਿਲੀਜ਼ ਹੋਵੇਗੀ ।
View this post on Instagram