‘ਜਦ ਮੈਂ ਟਰੈਕਟਰ-ਟ੍ਰਾਲੀਆਂ 'ਚ ਜਾਂਦੇ ਹੋਏ ਲੋਕਾਂ ਦਾ ਜਜ਼ਬੇ ਨੂੰ ਦੇਖਦਾਂ ਤਾਂ ਦਿਲ ਆਪ ਮੁਹਾਰੇ ਕਹਿ ਉੱਠਦਾ ਵਾਹ! ਪੰਜਾਬੀਓ, ਵਾਹ! ਕਿਸਾਨੋ’- ਹਰਭਜਨ ਮਾਨ
ਹਰਭਜਨ ਮਾਨ ਜੋ ਇੱਕ ਫਿਰ ਤੋਂ ਦਿੱਲੀ ਕਿਸਾਨ ਮੋਰਚੇ ‘ਚ ਪਹੁੰਚੇ ਨੇ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ।
ਹੋਰ ਪੜ੍ਹੋ : ਜੱਸ ਮਾਣਕ ਮੁਹਾਲੀ ਤੋਂ ਪੈਦਲ ਯਾਤਰਾ ਕਰਕੇ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ
ਉਨ੍ਹਾਂ ਨੇ ਲਿਖਿਆ ਹੈ – ‘ਅਗਲੇ ਕੁੱਝ ਦਿਨਾਂ ਲਈ ਦਿੱਲੀ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ 'ਚ ਸ਼ਾਮਿਲ ਹੋਣ ਲਈ ਜਾਂਦਿਆਂ ਰਸਤੇ ਵਿੱਚ ਜਦ ਮੈਂ ਟਰੈਕਟਰ-ਟ੍ਰਾਲੀਆਂ 'ਚ ਜਾਂਦੇ ਹੋਏ ਲੋਕਾਂ ਦਾ ਜੋਸ਼, ਜਜ਼ਬਾ ਅਤੇ ਉਹਨਾਂ ਨੂੰ ਪੂਰੀ ਚੜਦੀ ਕਲਾ 'ਚ ਦੇਖਦਾਂ ਤਾਂ ਦਿਲ ਆਪ ਮੁਹਾਰੇ ਕਹਿ ਉੱਠਦਾ ਵਾਹ! ਪੰਜਾਬੀਓ, ਵਾਹ! ਕਿਸਾਨੋ’
ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ । ਕਿਸਾਨ ਇਹ ਪ੍ਰਦਰਸ਼ਨ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ । ਪਰ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕਰ ਰਹੀ ਹੈ ।