ਹਰਭਜਨ ਮਾਨ ਨੇ ਬਾਬੂ ਸਿੰਘ ਮਾਨ ਦੇ ਜਨਮ ਦਿਨ ‘ਤੇ ਫੋਟੋ ਸਾਂਝੀ ਕਰਦੇ ਹੋਏ ਕਿਹਾ- ‘ਮਾਲਿਕ ਕਰੇ ਮਾਨ ਸਾਹਿਬ ਖ਼ੂਬਸੂਰਤ ਗੀਤ ਹਮੇਸ਼ਾਂ ਸਿਰਜਦੇ ਰਹਿਣ’

Reported by: PTC Punjabi Desk | Edited by: Lajwinder kaur  |  October 11th 2020 02:14 PM |  Updated: October 11th 2020 03:34 PM

ਹਰਭਜਨ ਮਾਨ ਨੇ ਬਾਬੂ ਸਿੰਘ ਮਾਨ ਦੇ ਜਨਮ ਦਿਨ ‘ਤੇ ਫੋਟੋ ਸਾਂਝੀ ਕਰਦੇ ਹੋਏ ਕਿਹਾ- ‘ਮਾਲਿਕ ਕਰੇ ਮਾਨ ਸਾਹਿਬ ਖ਼ੂਬਸੂਰਤ ਗੀਤ ਹਮੇਸ਼ਾਂ ਸਿਰਜਦੇ ਰਹਿਣ’

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਬਿਤੇ ਦਿਨੀਂ ਉਨ੍ਹਾਂ ਨੇ ਨਾਮੀ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ ।

babu singh maan birthday  ਹੋਰ ਪੜ੍ਹੋ : ਅਮਿਤਾਭ ਬੱਚਨ ਹੋਏ 78 ਸਾਲ ਦੇ, ਬਰਥਡੇਅ ਵਿਸ਼ ਲਈ ਫੈਨਜ਼ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਗੀਤਾਂ ਦੇ ਵਣਜਾਰੇ ਮਾਣਯੋਗ “ਬਾਬੂ ਸਿੰਘ ਮਾਨ ਮਰਾੜਾਂ ਵਾਲਾ” ਜੀ ਨੂੰ ਜਨਮ ਦਿਨ ਮੁਬਾਰਕ ਹੋਵੇ। ਮਾਲਿਕ ਕਰੇ ਮਾਨ ਸਾਹਿਬ ਖ਼ੂਬਸੂਰਤ ਗੀਤ ਹਮੇਸ਼ਾਂ ਸਿਰਜਦੇ ਰਹਿਣ ਤੇ ਮੈਂ ਆਪਣੀ ਅਵਾਜ਼ ਰਾਹੀਂ ਤੁਹਾਡੀ ਨਜ਼ਰ ਕਰਦਾ ਰਹਾਂ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ ।

harbhajan mann post

 

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਉਹ ਸਖਸ਼ੀਅਤ ਹੈ ਜਿਨ੍ਹਾਂ ਦੇ ਲਿਖੇ ਗੀਤ ਪੰਜਾਬ ਦੇ ਲਗਪਗ ਹਰ ਗਾਇਕ ਨੇ ਗਾਏ ਹਨ । ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦਾ ਪਹਿਲਾ ਗੀਤ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਨੇ ਗਾਇਆ ਸੀ। ਇਸ ਗੀਤ ਦੇ ਬੋਲ ਸਨ ‘ਆ ਗਿਆ ਵਣਜਾਰਾ’। ਇਹ ਗੀਤ 1964 ਵਿੱਚ ਰਿਕਾਰਡ ਹੋਇਆ ਸੀ ।

babu singh maan

 

ਬਾਬੂ ਸਿੰਘ ਮਾਨ ਦੇ ਲਿਖੇ ਗੀਤ ਹਰਭਜਨ ਮਾਨ ਵੀ ਗਾਉਂਦੇ ਆ ਰਹੇ ਹਨ । ਬਾਬੂ ਸਿੰਘ ਮਾਨ ਦੇ ਲਿਖੇ ਗੀਤ ਇਸ ਤਰ੍ਹਾਂ ਦੇ ਹਨ ਜਿਹੜੇ ਸਦਾ ਬਹਾਰ ਰਹਿੰਦੇ ਹਨ । ਇਸੇ ਲਈ ਉਹਨਾਂ ਨੂੰ ਗੀਤਾਂ ਦਾ ਵਣਜਾਰਾ ਕਿਹਾ ਜਾਂਦਾ ਹੈ ।

 

 

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network