"ਹਮਰੀ ਕਰੋ ਹਾਥ ਦੈ ਰੱਛਾ" ਸ਼ਬਦ ਦੇ ਨਾਲ ਹਰਭਜਨ ਮਾਨ ਤੇ ਪੁੱਤਰ ਅਵਕਾਸ਼ ਮਾਨ ਨੇ ਮਾਨਵਤਾ ਦੀ ਭਲਾਈ ਲਈ ਕੀਤੀ ਅਰਦਾਸ, ਦੇਖੋ ਇਹ ਵੀਡੀਓ

Reported by: PTC Punjabi Desk | Edited by: Lajwinder kaur  |  April 29th 2021 01:51 PM |  Updated: April 29th 2021 02:00 PM

"ਹਮਰੀ ਕਰੋ ਹਾਥ ਦੈ ਰੱਛਾ" ਸ਼ਬਦ ਦੇ ਨਾਲ ਹਰਭਜਨ ਮਾਨ ਤੇ ਪੁੱਤਰ ਅਵਕਾਸ਼ ਮਾਨ ਨੇ ਮਾਨਵਤਾ ਦੀ ਭਲਾਈ ਲਈ ਕੀਤੀ ਅਰਦਾਸ, ਦੇਖੋ ਇਹ ਵੀਡੀਓ

ਕੋਵਿਡ 19 ਜਿਸ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ । ਜਿਸ ਕਰਕੇ ਮੌਤ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ । ਲਾਸ਼ਾਂ ਨੂੰ ਸ਼ਮਸ਼ਾਨ ਘਾਟ ਤੇ ਸੰਸਕਾਰ ਕਰਨ ਲਈ ਥਾਂ ਨਹੀਂ ਮਿਲ ਰਹੀ ਹੈ। ਸੋਸ਼ਲ ਮੀਡੀਆ ਤੇ ਵੀ ਲੋਕਾਂ ਦੇ ਦਰਦ ਵਾਲੀ ਵੀਡੀਓਜ਼ ਤੇ ਤਸਵੀਰਾਂ ਹਰ ਇੱਕ ਦੇ ਦਿਲ ਨੂੰ ਝੰਜੋੜ ਰਹੀਆਂ ਨੇ। ਹਰ ਇੱਕ ਇਨਸਾਨ ਬਸ ਪਰਮਾਤਮਾ ਅੱਗੇ ਸਭ ਠੀਕ ਹੋ ਜਾਣ ਦੇ ਲਈ ਅਰਦਾਸ ਹੀ ਕਰ ਰਿਹਾ ਹੈ।

inside image of punjabi singer harbhajan maan image credit: instagram

ਹੋਰ ਪੜ੍ਹੋ : ਨੇਹਾ ਕੱਕੜ ਦਾ ਇਹ ਪੁਰਾਣਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਗਰੀਬ ਬੱਚਿਆਂ ਦੇ ਚਿਹਰੇ ‘ਤੇ ਬਿਖੇਰੀ ਮੁਸਕਾਨ, ਦੇਖੋ ਵੀਡੀਓ

inside image of harbhajan maan and avksah maan

ਅਜਿਹੇ ‘ਚ ਪੰਜਾਬੀ ਗਾਇਕ ਹਰਭਜਨ ਮਾਨ ਜਿਨ੍ਹਾਂ ਨੇ ਆਪਣੀ ਇੱਕ ਸ਼ਬਦ ਗਾਇਨ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਹਰਭਜਨ ਮਾਨ ਆਪਣੇ ਪੁੱਤਰ ਅਵਕਾਸ਼ ਮਾਨ ਦੇ ਨਾਲ "ਹਮਰੀ ਕਰੋ ਹਾਥ ਦੈ ਰੱਛਾ" ਸ਼ਬਦ ਗਾਇਨ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹ ਇਸ ਸ਼ਬਦ ਦੇ ਰਾਹੀਂ ਮਾਨਵਤਾ ਦੀ ਭਲਾਈ ਤੇ ਸੁਰੱਖਿਆ ਦੇ ਲਈ ਅਰਦਾਸ ਕਰ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਮੁਸ਼ਕਿਲ ਸਮੇਂ ‘ਚ ਮੇਹਰ ਕਰਨ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਨੇ।

inside image of harbhjan mann at farmer protest image credit: instagram

ਹਰਭਜਨ ਮਾਨ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਪਾਜ਼ੇਟਿਵ ਸੋਚ ਵਾਲੀਆਂ ਪੋਸਟਾਂ ਪਾਉਂਦੇ ਰਹਿੰਦੇ ਨੇ। ਇਸ ਤੋਂ ਇਲਾਵਾ ਹਰਭਜਨ ਮਾਨ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਹੀ ਜੁੜੇ ਹੋਏ ਨੇ। ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network