ਦੇਖੋ ਵੀਡੀਓ: ‘ਮੁੜਦੇ ਨਾ ਲਏ ਬਿਨਾ ਹੱਕ ਦਿੱਲੀਏ’, ਹਰਭਜਨ ਮਾਨ ਆਪਣੇ ਨਵੇਂ ਗੀਤ ‘ਹੱਕ’ ਨਾਲ ਦੱਸ ਰਹੇ ਨੇ ਪੰਜਾਬੀ ਕਿਸਾਨਾਂ ਦੇ ਜੋਸ਼ ਨੂੰ
ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਏਨੀਂ ਦਿਨੀਂ ਉਹ ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ‘ਚ ਪੂਰਾ ਸਾਥ ਦੇ ਰਹੇ ਨੇ ।
ਹੋਰ ਪੜ੍ਹੋ : ਮੰਨਤ ਨੂਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਕਿਸਾਨਾਂ ਦੇ ਜਜ਼ਬੇ ਨੂੰ ਉਹ ਆਪਣੇ ਨਵੇਂ ਗੀਤ ਹੱਕ ਦੇ ਨਾਲ ਬਿਆਨ ਕਰ ਰਹੇ ਨੇ । ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਹਰਵਿੰਦਰ ਤਤਲਾ ਨੇ ਲਿਖੇ ਨੇ ਤੇ ਮਿਊਜ਼ਿਕ ਐਮਪਾਇਰ ਨੇ ਦਿੱਤਾ ਹੈ ।
ਗਾਣੇ ਦਾ ਲਿਰਿਕਲ ਵੀਡੀਓ Harpreet Harry ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਕਿਸਾਨਾਂ ਦੇ ਅੰਦੋਲਨ ਤੇ ਹਿੰਮਤ ਨਾਲ ਕਿਵੇਂ ਆਪਣੇ ਹੱਕਾਂ ਦੇ ਦਿੱਲੀ ਪਹੁੰਚੇ ਨੇ ਉਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ । ਇਹ ਜੋਸ਼ ਵਾਲਾ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਵੀ ਕਮੈਂਟ ਕਰਕ ਦੱਸ ਸਕਦੇ ਹੋ। ਜੇ ਗੱਲ ਕਰੀਏ ਪੰਜਾਬੀ ਕਲਾਕਾਰਾਂ ਦੀ ਤਾਂ ਉਹ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ ।
View this post on Instagram