‘ਦਿਲ ਤੋੜ ਗਏ’ ਗੀਤ ‘ਚ ਹਰਭਜਨ ਮਾਨ ਬਿਆਨ ਕਰ ਰਹੇ ਨੇ ਦਿਲ ਦੇ ਦਰਦਾਂ ਨੂੰ, ਦੇਖੋ ਵੀਡੀਓ
PR Movie New Song Dil Tod Gaye: ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ਪੀ.ਆਰ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਨੇ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਹਾਲ ਹੀ ‘ਚ ਫ਼ਿਲਮ ਦਾ ਨਵਾਂ ਸੈਡ ਸੌਂਗ 'ਦਿਲ ਤੋੜ ਗਏ' ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਇਆ ਹੈ। Harbhajan Mann ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ‘Bhool Bhulaiyaa 2’ ਦੇ ਹਿੱਟ ਹੁੰਦੇ ਹੀ ਕਾਰਤਿਕ ਆਰੀਅਨ ਪਹੁੰਚੇ ਬਨਾਰਸ, ਘਾਟ 'ਤੇ ਪਹੁੰਚ ਕੇ ਕੀਤੀ ਗੰਗਾ ਆਰਤੀ
'Dil Tod Gaye' ਗੀਤ ਨੂੰ ਹਰਭਜਨ ਮਾਨ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ Babu Singh Maan ਨੇ ਲਿਖੇ ਹਨ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ਦੇ ਵੀਡੀਓ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਦੇਸ਼ ਚ ਗਏ ਹਰਭਜਨ ਮਾਨ ਜਦੋਂ ਆਪਣੀ ਪ੍ਰੇਮਿਕਾ ਦੇ ਹਾਲਾਤਾਂ ਨੂੰ ਦੇਖਦੇ ਨੇ ਤਾਂ ਉਨ੍ਹਾਂ ਦਾ ਦਿਲ ਬਹੁਤ ਦੁਖਦਾ ਹੈ। ਇਸ ਗੀਤ ਦੇ ਰਾਹੀਂ ਉਹ ਆਪਣੇ ਦਿਲ ਦਾ ਹਾਲ ਬਿਆਨ ਕਰ ਰਹੇ ਹਨ। ਜੋ ਹਰਭਜਨ ਮਾਨ ਦੇ ਕੱਟੜ ਫੈਨ ਨੇ ਤਾਂ ਉਨ੍ਹਾਂ ਨੂੰ ਇਹ ਗੀਤ ਸੁਣ ਕੇ ਬਹੁਤ ਸਾਲ ਪਹਿਲਾਂ ਆਏ ਹਰਭਜਨ ਮਾਨ ਦਾ ਗੀਤ Ki Pata Zindagi Da ਯਾਦ ਆ ਜਾਵੇਗਾ। ਇਹ ਗੀਤ ਉਨ੍ਹਾਂ ਦੀ ਮਿਊਜ਼ਿਕ ਐਲਬਮ ਦਿਲ ਡੋਲ ਗਾਇਆ ਚੋਂ ਇੱਕ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
ਜੇ ਗੱਲ ਕਰੀਏ ਹਰਭਜਨ ਮਾਨ ਦੀ ਫ਼ਿਲਮ ਪੀ.ਆਰ ਦੀ ਤਾਂ ਉਹ ਕੱਲ੍ਹ ਯਾਨੀਕਿ 27 ਮਈ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਹਰਭਜਨ ਮਾਨ ਤੋਂ ਇਲਾਵਾ Delbar Arya, ਕੰਵਲਜੀਤ ਸਿੰਘ, ਕਰਮਜੀਤ ਅਨਮੋਲ, ਮਨੂ ਸੰਧੂ, ਕਮਲਜੀਤ ਨੀਰੂ, ਗੁਰਸ਼ਰਨ ਮਾਨ, ਸਰਦੂਲ ਸਿਕੰਦਰ, ਅਮਰ ਨੂਰੀ ਵਰਗੇ ਕਈ ਹੋਰ ਕਈ ਪੰਜਾਬੀ ਕਲਾਕਾਰ ਨਜ਼ਰ ਆਉਣਗੇ।
ਦੱਸ ਦਈਏ ਹਰਭਜਨ ਮਾਨ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰਿਆਰ ਦੀ ਸ਼ੁਰੂਆਤ ਕੀਤੀ ਸੀ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਵਾਹ ਵਾਹੀ ਖੱਟ ਚੁੱਕੇ ਹਨ।
ਉਹ ਇਸ ਤੋਂ ਪਹਿਲਾਂ ਜੀ ਆਇਆਂ ਨੂੰ, ਦਿਲ ਆਪਣਾ ਪੰਜਾਬੀ, ਅਸਾਂ ਨੂੰ ਮਾਣ ਵਤਨਾਂ ਸਣੇ ਕਈ ਹੋਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਕਾਫੀ ਸਮੇਂ ਬਾਅਦ ਉਹ ਵੱਡੇ ਪਰਦੇ ਉੱਤੇ ਵਾਪਿਸ ਕਰਨ ਜਾ ਰਹੇ ਹਨ। ਜਿਸ ਕਰਕੇ ਹਰਭਜਨ ਮਾਨ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ।
ਹੋਰ ਪੜ੍ਹੋ : ਕਾਨਸ 'ਚ ਦੀਪਿਕਾ ਪਾਦੁਕੋਣ ਲਈ ਆਫਤ ਬਣਿਆ ਆਊਟਫਿੱਟ, ਅਦਾਕਾਰਾ ਡਰੈੱਸ ਨੂੰ ਸੰਭਾਲ-ਸੰਭਾਲ ਹੋਈ ਪ੍ਰੇਸ਼ਾਨ