ਧਰਨੇ ’ਤੇ ਬੈਠੀਆਂ ਕਿਸਾਨ ਬੀਬੀਆਂ ਦਾ ਗਾਇਕ ਹਰਭਜਨ ਮਾਨ ਨੇ ਕੁਝ ਇਸ ਤਰ੍ਹਾਂ ਵਧਾਇਆ ਹੌਸਲਾ
ਪੰਜਾਬੀ ਗਾਇਕ ਤੇ ਕਲਾਕਾਰ ਕਿਸਾਨ ਅੰਦੋਲਨ 'ਚ ਕਿਸਾਨਾਂ ਨਾਲ ਪੂਰੀ ਤਰ੍ਹਾਂ ਡਟੇ ਹੋਏ ਹਨ। ਕੁਝ ਗਾਇਕ ਦਿੱਲੀ ਪਹੁੰਚ ਕੇ ਕਿਸਾਨਾਂ ਦੇ ਨਾਲ ਧਰਨੇ ਤੇ ਬੈਠੇ ਹੋਏ ਹਨ । ਇਸ ਸਭ ਦੇ ਚਲਦੇ ਗਾਇਕ ਹਰਭਜਨ ਮਾਨ ਵਾਰ-ਵਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਤੇ ਉਹ ਕਿਸਾਨਾਂ ਦੇ ਨਾਲ ਪ੍ਰਦਰਸ਼ਨ 'ਚ ਵੀ ਡਟੇ ਹੋਏ ਹਨ।
ਹੋਰ ਪੜ੍ਹੋ :
ਹਰਭਜਨ ਮਾਨ ਨੇ ਸੋਸ਼ਲ ਮੀਡੀਆ 'ਤੇ ਧਰਨੇ ਤੇ ਬੈਠੀਆਂ ਕਿਸਾਨ ਬੀਬੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਮਾਈਆਂ ਰੱਬ ਰਜਾਈਆਂ ???????? ਜੋਸ਼ ਤੇ ਜਜ਼ਬੇ ਨੂੰ ਸਲੂਟ !! ਇਹ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ’ !! ਇਹਨਾਂ ਤਸਵੀਰਾਂ ਵਿੱਚ ਹਰਭਜਨ ਮਾਨ ਦੇ ਨਾਲ ਕਈ ਹੋਰ ਕਲਾਕਾਰ ਤੇ ਉਨ੍ਹਾਂ ਦਾ ਬੇਟਾ ਅਵਕਾਸ਼ ਮਾਨ ਵੀ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕਈ ਮਸ਼ਹੂਰ ਹਸਤੀਆਂ ਕਿਸਾਨਾਂ ਦੇ ਸਮਰਥਨ ਵਿਚ ਅੱਗੇ ਆਈਆਂ ਹਨ।
ਕਪਿਲ ਸ਼ਰਮਾ, ਸਵਰਾ ਭਾਸਕਰ, ਦਿਲਜੀਤ ਦੁਸਾਂਝ, ਗੁਲ ਪਨਾਗ ਅਤੇ ਹੋਰ ਮਸ਼ਹੂਰ ਲੋਕਾਂ ਨੇ ਆਪਣਾ ਸਮਰਥਨ ਦੇਣ ਲਈ ਸੋਸ਼ਲ ਮੀਡੀਆ ਤੇ ਸੁਨੇਹਾ ਪਹੁੰਚਾਇਆ। ਕਪਿਲ ਸ਼ਰਮਾ ਨੇ ਟਵਿੱਟਰ 'ਤੇ ਲਿਆ ਅਤੇ ਲਿਖਿਆ, "ਕਿਸਾਨਾਂ ਦੇ ਮੁੱਦੇ ਨੂੰ ਰਾਜਨੀਤਿਕ ਰੰਗ ਦਿੱਤੇ ਬਿਨਾਂ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।
ਕੋਈ ਵੀ ਮੁੱਦਾ ਇੰਨਾ ਵੱਡਾ ਨਹੀਂ ਹੈ ਕਿ ਗੱਲਬਾਤ ਇਸ ਨੂੰ ਹੱਲ ਨਹੀਂ ਕਰ ਸਕਦੀ। ਅਸੀਂ ਸਾਰੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਹਾਂ। ਉਹ ਸਾਡੇ ਭੋਜਨ ਦੇਣ ਵਾਲੇ ਹਨ।"