ਆਪਣੇ ਅਜ਼ੀਜ਼ ਦੋਸਤ ਜਗਜੀਤ ਢਿੱਲੋਂ ਦੇ ਦਿਹਾਂਤ 'ਤੇ ਭਾਵੁਕ ਹੋਏ ਹਰਭਜਨ ਮਾਨ
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪ੍ਰਸ਼ਸੰਕਾਂ ਦੇ ਨਾਲ ਇੱਕ ਬਹੁਤ ਹੀ ਦੁੱਖਦਾਇਕ ਖ਼ਬਰ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਦੇ ਖ਼ਾਸ ਦੋਸਤ ਜਗਜੀਤ ਢਿੱਲੋਂ ਦਾ ਦਿਹਾਂਤ ਹੋ ਗਿਆ ਹੈ। ਆਪਣੇ ਇਸ ਦੋਸਤ ਦੀ ਮੌਤ ਤੇ ਭਾਵੁਕ ਹੁੰਦੇ ਹੋਏ ਹਰਭਜਨ ਮਾਨ ਨੇ ਲੰਬੀ ਚੌੜੀ ਪੋਸਟ ਪਾਈ ਹੈ।
ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਨਵਾਂ ਰੋਮਾਂਟਿਕ ਗੀਤ ‘Pent Straight’ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਗਾਇਕ ਹਰਭਜਨ ਮਾਨ ਨੇ ਆਪਣੇ ਮਰਹੂਮ ਦੋਸਤ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮਾਨਾਂ ਕੌਣ ਕਹੇ ਉਸ ਰੱਬ ਨੂੰ, ਤੇਰੇ ਘਰ ਵਿੱਚ ਹੈ ਨਹੀਂ ਨਿਆਂ….. RIP ਜਗਜੀਤ ਢਿੱਲੋਂ..ਮੇਰੇ ਬਹੁਤ ਹੀ ਅਜ਼ੀਜ਼, ਛੋਟੇ ਵੀਰ ਜਗਜੀਤ ਢਿੱਲੋਂ ਦਾ ਅੱਜ ਅਚਾਨਕ ਇੱਕ ਐਕਸੀਡੈਂਟ 'ਚ ਇਸ ਫਾਨੀ ਸੰਸਾਰ ‘ਚੋਂ ਭਰ ਜਵਾਨੀ ਤੁਰ ਜਾਣ ਦਾ ਬੇਹੱਦ ਦੁੱਖ ਹੋਇਆ।
ਹੋਰ ਪੜ੍ਹੋ : ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘ਦਿਲ ਗਾਉਂਦਾ ਫ਼ਿਰਦਾ’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
ਉਨ੍ਹਾਂ ਨੇ ਅੱਗੇ ਲਿਖਿਆ- ‘ਇੱਕ ਸਰੋਤੇ ਦੇ ਤੌਰ ਤੇ ਮਿਲਿਆ ਜਗਜੀਤ ਹੌਲੀ-ਹੌਲੀ ਸਾਡੇ ਪਰਿਵਾਰ ਦਾ ਮੈਂਬਰ ਹੀ ਬਣ ਗਿਆ ਸੀ । ਹਰਮਨ, ਅਵਕਾਸ਼ ਤੇ ਮੇਰੇ ਲਈ ਇੱਕ ਡਾਢਾ ਸਦਮਾ ਹੈ। ਪਰਵਰਦਗਾਰ ਵਿੱਛੜੇ ਛੋਟੇ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ’ । ਇਸ ਪੋਸਟ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।
ਹਰਭਜਨ ਮਾਨ ਨੇ ਦੱਸਿਆ ਕਿ ਜਗਜੀਤ ਪਹਿਲਾਂ ਉਨ੍ਹਾਂ ਦਾ ਸਰੋਤਾ ਸੀ ਜੋ ਕਿ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦਾ ਸੀ। ਫਿਰ ਉਸ ਨਾਲ ਦੋਸਤਾਂ ਵਾਲੀ ਸਾਂਝ ਪੈ ਗਈ । ਦੱਸ ਦਈਏ ਹਰਭਜਨ ਮਾਨ ਆਪਣੇ ਮਿਲਾਪੜੇ ਸੁਭਾਅ ਕਰਕੇ ਜਾਣੇ ਜਾਂਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਪਿਆਰ ਤੇ ਅਦਬ ਨਾਲ ਮਿਲਦੇ ਨੇ ਤਾਂਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਹਰਭਜਨ ਮਾਨ ਨੂੰ ਖੂਬ ਪਿਆਰ ਦਿੰਦੇ ਹਨ। ਹਰਭਜਨ ਮਾਨ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਫ਼ਿਲਮ ਪੀ.ਆਰ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।