ਹਰਭਜਨ ਮਾਨ ਦੀ ਫ਼ਿਲਮ ‘ਪੀ.ਆਰ.’ ਦਾ ਟ੍ਰੇਲਰ ਹੋਇਆ ਰਿਲੀਜ਼
ਹਰਭਜਨ ਮਾਨ ਦੀ ਫ਼ਿਲਮ ਪੀ.ਆਰ. (P.R)ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਫ਼ਿਲਮ ‘ਚ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਦਿਖਾਇਆ ਗਿਆ ਹੈ ਕਿ ਕਿਵੇਂ ਸਭ ਕੁਝ ਦਾਅ ‘ਤੇ ਲਾ ਕੇ ਨੌਜਵਾਨ ਵਿਦੇਸ਼ ਜਾਂਦੇ ਹਨ । ਫ਼ਿਲਮ ਦੇ ਟ੍ਰੇਲਰ ‘ਚ ਸਰਦੂਲ ਸਿਕੰਦਰ, ਹਰਭਜਨ ਮਾਨ (Harbhajan Mann) , ਅਮਰ ਨੂਰੀ, ਕੰਵਲਜੀਤ ਸਿੰਘ ਸਣੇ ਹੋਰ ਕਈ ਅਦਾਕਾਰ ਨਜ਼ਰ ਆਉਣਗੇ ।
image From Movie PR Trailer
ਹੋਰ ਪੜ੍ਹੋ : ਪੰਜਾਬੀ ਸੱਭਿਆਚਾਰ ਦੇ ਨਾਲ ਭਰਿਆ ਫ਼ਿਲਮ ਪੀ.ਆਰ ਦਾ ਟੀਜ਼ਰ ਹੋਇਆ ਰਿਲੀਜ਼, ਹਰਭਜਨ ਮਾਨ ਨੇ ਆਖੀ ਇਹ ਗੱਲ
ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਹ ਫ਼ਿਲਮ ਇਸੇ ਮਹੀਨੇ 27 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।ਇਸ ਫ਼ਿਲਮ ‘ਚ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
image From PR Movie Trailer
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਨੇ ਸਾਂਝੀਆਂ ਕੀਤੀਆਂ ਖ਼ੁਬਸੂਰਤ ਤਸਵੀਰਾਂ, ਵੇਖੋ ਤਸਵੀਰਾਂ
ਦੱਸ ਦਈਏ ਕਿ ਸਰਦੂਲ ਸਿਕੰਦਰ ਦੀ ਇਹ ਆਖਰੀ ਫ਼ਿਲਮ ਹੈ ।ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਉਹ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ ।
ਇਸ ਤੋਂ ਪਹਿਲਾਂ ਹਰਭਜਨ ਮਾਨ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ । ਜਿਸ ‘ਚ ਜੀ ਆਇਆਂ ਨੂੰ, ਦਿਲ ਆਪਣਾ ਪੰਜਾਬੀ, ਅਸਾਂ ਨੂੰ ਮਾਣ ਵਤਨਾਂ ਦਾ ਸਣੇ ਕਈ ਫ਼ਿਲਮਾਂ ਹਨ । ਇਨ੍ਹਾਂ ਫ਼ਿਲਮਾਂ ‘ਚ ਹਰਭਜਨ ਮਾਨ ਦੀ ਅਦਾਕਾਰੀ ਨੂੰ ਬਹੁਤ ਹੀ ਜ਼ਿਆਦਾ ਸਰਾਹਿਆ ਗਿਆ ਸੀ ਅਤੇ ਲੰਮੇ ਸਮੇਂ ਬਾਅਦ ਉਹ ਇਸ ਫ਼ਿਲਮ ‘ਚ ਨਜ਼ਰ ਆਉਣਗੇ ।