ਹਰਭਜਨ ਮਾਨ ਨੇ ਪੁੱਤਰ ਅਵਕਾਸ਼ ਮਾਨ ਨਾਲ ਪੁਰਾਣੀ ਤਸਵੀਰ ਕੀਤੀ ਸਾਂਝੀ,ਲਿਖਿਆ ਇਹ ਸੁਨੇਹਾ
ਹਰਭਜਨ ਮਾਨ ਨੇ ਆਪਣੇ ਪੁੱਤਰ ਅਵਕਾਸ਼ ਮਾਨ ਨਾਲ ਉਨ੍ਹਾਂ ਦੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ 'ਚ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨਜ਼ਰ ਆ ਰਹੇ ਹਨ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਕਿ "ਬਚਪਨ ਤੋਂ ਅਵਕਾਸ਼ ਦਾ ਇੱਕ ਹੀ ਡ੍ਰੀਮ ਸੀ ਕਿ ਸਿੰਗਰ ਬਣਨਾ,ਅਵਕਾਸ਼ ਮੇਰੇ ਨਾਲ ਯੂ.ਕੇ.ਟੂਰ ਦੌਰਾਨ 2006 'ਚ" ।
https://www.instagram.com/p/B61-VFUhfPE/
ਇਸ ਤਸਵੀਰ 'ਚ ਅਵਕਾਸ਼ ਮਾਨ ਗਾ ਰਿਹਾ ਹੈ ਜਦਕਿ ਪਿਤਾ ਹਰਭਜਨ ਮਾਨ ਉਸ ਦੇ ਪਿੱਛੇ ਖੜੇ ਹੋਏ ਹਨ । ਦੱਸ ਦਈਏ ਕਿ ਅਵਕਾਸ਼ ਮਾਨ ਵੀ ਆਪਣੇ ਪਿਤਾ ਵਾਂਗ ਗਾਇਕੀ ਦੇ ਖੇਤਰ 'ਚ ਆ ਚੁੱਕਿਆ ਹੈ ।
https://www.instagram.com/p/B6xZXcnATKA/
ਅਵਕਾਸ਼ ਮਾਨ ਨੇ ਤੇਰੇ ਵਾਸਤੇ ਗੀਤ ਨਾਲ ਪੰਜਾਬੀ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਸੀ ਅਤੇ ਹੁਣ ਪਿਛਲੇ ਦਿਨੀਂ ਹੀ ਉਨ੍ਹਾਂ ਦਾ ਗੀਤ ਡ੍ਰੀਮਸ ਆਇਆ ਸੀ ।ਇਸ ਗੀਤ ਦੇ ਬੋਲ,ਕੰਪੋਜ਼ਿੰਗ ਖੁਦ ਅਵਕਾਸ਼ ਮਾਨ ਨੇ ਕੀਤੀ ਸੀ ਜਦਕਿ ਵੀਡੀਓ ਸੁੱਖ ਸੰਘੇੜਾ ਨੇ ਹੀ ਤਿਆਰ ਕੀਤਾ ਸੀ ।