ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਪਹੁੰਚੇ ਹਰਭਜਨ ਮਾਨ, ਤਸਵੀਰ ਸੋਸ਼ਲ ਮੀਡੀਆ 'ਤੇ ਕੀਤੀ ਸਾਂਝੀ
ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਖੜੇ ਹੋਏ ਦਿਖਾਈ ਦੇ ਰਹੇ ਨੇ । ਹਰਭਜਨ ਮਾਨ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ । ਉਹ ਆਪਣੇ ਫੈਨਸ ਨਾਲ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਨੇ । ਭਾਵੇਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੇ ਪ੍ਰੋਫੈਸ਼ਨ ਬਾਰੇ।
ਹੋਰ ਵੇਖੋ :ਸੰਤ ਰਵੀਦਾਸ ਜੀ ਦੇ ਜਨਮ ਦਿਹਾੜੇ ‘ਤੇ ਬੱਬੂ ਮਾਨ ਨੇ ਦਿੱਤੀ ਵਧਾਈ,ਵੇਖੋ ਵੀਡਿਓ
https://www.facebook.com/harbhajanmann/photos/a.688943444459940/2234650826555853/?type=3&theater
ਉਹ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਨੇ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਸੀ,ਜਿਸ 'ਚ ਉਹ ਇੱਕ ਵਿਆਹ ਸਮਾਰੋਹ 'ਚ ਆਪਣੀ ਭੈਣ ਨਾਲ ਨਜ਼ਰ ਆਏ ਸਨ । ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਉਹ ਆਪਣੀ ਭੈਣ ਨਾਲ ਬਚਪਨ 'ਚ ਸ਼ਰਾਰਤਾਂ ਕਰਦੇ ਹੁੰਦੇ ਸਨ ।
ਕਪਿਲ ਸ਼ਰਮਾ ਦੇ ਨਾਲ ਮਨਾਇਆ ਹਰਭਜਨ ਮਾਨ ਨੇ ਆਪਣਾ ਜਨਮਦਿਨ, ਦੇਖੋ ਵੀਡੀਓ
ਹੁਣ ਉਹ ਗੁਰੁ ਘਰ 'ਚ ਪਹੁੰਚੇ ਨੇ,ਜਿੱਥੇ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ ਕਿ ਧੰਨੁ ਧੰਨੁ ਰਾਮਦਾਸ ਗੁਰੁ, ਜਿਿਨ ਸਿਿਰਆ ਤਿਨੈ ਸਵਾਿਰਆ????World peace begins with inner peace?Sarbat Da Bhalah ??☝? ਉਨ੍ਹਾਂ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਕਮੈਂਟ ਕੀਤੇ ਜਾ ਰਹੇ ਨੇ ।