ਨੁਪੂਰ ਸਿੱਧੂ ਨਰਾਇਣ ਵੱਲੋਂ ਗਾਈ ਮਿਰਜ਼ਾ ਗਾਲਿਬ ਦੀ ਇਹ ਗਜ਼ਲ ਬਣੀ ਹਰ ਕਿਸੇ ਦੀ ਪਹਿਲੀ ਪਸੰਦ, ਤੁਸੀਂ ਵੀ ਸ਼ੇਅਰ ਕੀਤੇ ਬਿਨਾਂ ਨਹੀਂ ਰਹਿ ਸਕੋਗੇ
ਉਰਦੂ ਸ਼ਾਇਰੀ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਾਂਅ ਮਿਰਜ਼ਾ ਗਾਲਿਬ ਦਾ ਆਉਂਦਾ ਹੈ । ਮਿਰਜ਼ਾ ਗਾਲਿਬ ਦਾ ਅਸਲ ਨਾਮ ਮਿਰਜ਼ਾ ਅਸਦਉੱਲਾਹ ਖਾਂ ਬੇਗ ਸੀ ਅਤੇ ਗਾਲਿਬ ਉਨ੍ਹਾਂ ਦਾ ਤਖਲੁੱਸ ਸੀ । ਗਾਲਿਬ ਦਾ ਜਨਮ 27 ਦਸੰਬਰ 1797 ਨੂੰ ਆਗਰਾ ਵਿੱਚ ਹੋਇਆ ਸੀ । ਬਚਪਨ ਵਿੱਚ ਹੀ ਆਪ ਜੀ ਦੇ ਪਿਤਾ ਦੀ ਮੌਤ ਹੋ ਗਈ ਅਤੇ ਗ਼ਾਲਿਬ ਦਾ ਪਾਲਣ ਪੋਸ਼ਣ ਉਸ ਦੇ ਚਾਚੇ ਨੇ ਕੀਤਾ ।
ਗਾਲਿਬ ਦੀ ਸ਼ੁਰੂਆਤੀ ਸਿੱਖਿਆ ਦੇ ਬਾਰੇ ਸਪਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਹਿੰਦੇ ਨੇ ਕਿ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫਾਰਸੀ ਦੇ ਚੰਗੇ ਜਾਣੂ ਹੋ ਗਏ ਸਨ । ਤੇਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਅਮਰਾਉ ਬੇਗਮ ਨਾਲ਼ ਹੋਇਆ। ਵਿਆਹ ਦੇ ਬਾਅਦ ਉਹ ਦਿੱਲੀ ਆ ਗਏ ਸਨ ਜਿੱਥੇ ਉਨ੍ਹਾਂ ਦੀ ਤਮਾਮ ਉਮਰ ਗੁਜ਼ਾਰੀ।
ਜੀਵਨ ਭਰ ਆਪ ਨੂੰ ਜਿਸ ਸੰਘਰਸ਼ ਵਿਚੋਂ ਦੀ ਗੁਜ਼ਰਨਾ ਪਿਆ ਉਸ ਦੀ ਝਲਕ ਉਨ੍ਹਾਂ ਦੀ ਸ਼ਾਇਰੀ ਚੋਂ ਅਕਸਰ ਮਿਲਦੀ ਹੈ । ਮਿਰਜ਼ਾ ਗਾਲਿਬ ਦੀ ਅਜਿਹੀ ਹੀ ਇੱਕ ਗਜ਼ਲ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ । ਮਿਰਜ਼ਾ ਗਾਲਿਬ ਦੀ ਇਸ ਗਜ਼ਲ ਨੂੰ ਨੁਪੂਰ ਸਿੱਧੂ ਨਰਾਇਣ ਨੇ ਆਪਣੀ ਆਵਾਜ਼ ਨਾਲ ਸਜਾਇਆ ਹੈ ਤੇ ਸਾਰੰਗ ਨਰਾਇਣ ਨੇ ਗਿਟਾਰ ’ਤੇ ਉਹਨਾਂ ਦਾ ਸਾਥ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਰਜ਼ਾ ਗਾਲਿਬ ਵੱਲੋਂ ਲਿਖੀ ਇਸ ਗਜ਼ਲ ਨੂੰ ਕਈ ਗਾਇਕਾਂ ਨੇ ਗਾਇਆ ਹੈ ਪਰ ਨੁਪੂਰ ਸਿੱਧੂ ਨਰਾਇਣ ਨੇ ਇਸ ਨੂੰ ਆਪਣੇ ਹੀ ਅੰਦਾਜ਼ ਵਿੱਚ ਗਾਇਆ ਤੇ ਉਹਨਾਂ ਦਾ ਇਹ ਅੰਦਾਜ਼ ਗਜ਼ਲ ਦੇ ਸ਼ੌਕੀਨਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।