ਹੈਪੀ ਰਾਏਕੋਟੀ ਦੀ 'ਮਾਂ' ਨੂੰ ਕਿਸ ਨੇ ਕੀਤੀ ਘਰੋਂ ਕੱਢਣ ਦੀ ਗੱਲ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  November 25th 2018 07:54 AM |  Updated: November 25th 2018 07:54 AM

ਹੈਪੀ ਰਾਏਕੋਟੀ ਦੀ 'ਮਾਂ' ਨੂੰ ਕਿਸ ਨੇ ਕੀਤੀ ਘਰੋਂ ਕੱਢਣ ਦੀ ਗੱਲ , ਦੇਖੋ ਵੀਡੀਓ

ਹੈਪੀ ਰਾਏਕੋਟੀ ਦੀ ਮਾਂ ਨੂੰ ਕਿਸ ਨੇ ਕੀਤੀ ਘਰੋਂ ਕੱਢਣ ਦੀ ਗੱਲ , ਦੇਖੋ ਵੀਡੀਓ : ਪੰਜਾਬ ਦੇ ਪ੍ਰਸਿੱਧ ਗੀਤਕਾਰ ਅਤੇ ਸਿੰਗਰ ਹੈਪੀ ਰਾਏਕੋਟੀ ਜਿੰਨ੍ਹਾਂ ਪੰਜਾਬੀਆਂ ਨੂੰ ਬਹੁਤ ਹੀ ਖੂਬਸੂਰਤ ਗਾਣੇ ਦਿੱਤੇ ਨੇ ਇੱਕ ਵਾਰ ਆਪਣਾ ਨਵਾਂ ਗਾਣਾ 'ਮੈਂ ਜਾਂ ਮਾਂ' ਲੈ ਕੇ ਵਾਪਿਸ ਆ ਚੁੱਕੇ ਨੇ। ਇਸ ਗਾਣੇ 'ਚ ਹੈਪੀ ਰਾਏਕੋਟੀ ਨੇ ਉਹ ਹੀ ਮੁੱਦਾ ਚੁੱਕਿਆ ਹੈ ਜਿਹੜਾ ਕਿ ਲੱਗਭੱਗ ਹਰ ਘਰ ਦੀ ਪ੍ਰੇਸ਼ਾਨੀ ਹੁੰਦੀ ਹੈ। ਜੀ ਹਾਂ ਜ਼ਿਆਦਾ ਸੀਰੀਅਸ ਨਾ ਹੋ ਜਾਓ ਅਸੀਂ ਗੱਲ ਕਰ ਰਹੇ ਹਾਂ ਸੱਸ ਨੂੰਹ ਦੀ ਨੋਕ ਝੋਕ ਦੀ। ਗਾਣੇ 'ਚ ਹੈਪੀ ਰਾਏ ਕੋਟੀ ਦੇ ਘਰਵਾਲੀ ਉਹਨਾਂ ਦੀ ਮਾਂ ਤੋਂ ਤੰਗ ਆ ਕੇ ਇਹਨਾਂ ਨਾਲ ਝਗੜਾ ਕਰਦੀ ਹੈ।

https://www.youtube.com/watch?v=ze97tf55V54

ਫਿਲਮ 'ਚ ਫੀਮੇਲ ਲੀਡ 'ਚ ਓਸ਼ੀਨ ਬਰਾੜ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ। ਓਸ਼ੀਨ ਬਰਾੜ ਆਪਣੀ ਸੱਸ ਨਾਲ ਝਗੜਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਗਾਣੇ ਦਾ ਮਿਊਜ਼ਿਕ ਕੀਤਾ ਹੈ ਇਕਵਿਦੰਰ ਸਿੰਘ ਨੇ ਅਤੇ ਵੀਡੀਓ ਆਵੈਕਸ ਢਿੱਲੋਂ ਦੀ ਦੇਖ ਰੇਖ 'ਚ ਫਿਲਮਾਇਆ ਗਿਆ ਹੈ। ਗਾਣੇ ਦੇ ਬੋਲ ਖੁਦ ਹੈਪੀ ਰਾਏਕੋਟੀ ਵੱਲੋਂ ਲਿਖੇ ਗਏ ਹਨ। 'ਮੈਂ ਜਾਂ ਮਾਂ' ਗਾਣਾਂ ਵਾਈਟ ਹਿੱਲ ਮਿਊਜ਼ਿਕ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।

New song of happy raikoti

ਹੋਰ ਪੜ੍ਹੋ :ਕਿਸ ਦੇ ‘ਕਹਿਰ’ ਅੱਗੇ ਦਿਲ ਹਾਰ ਰਹੇ ਹਨ ਮਹਿਤਾਬ ਵਿਰਕ , ਦੇਖੋ ਵੀਡੀਓ

ਦੱਸ ਦਈਏ ਹੈਪੀ ਰਾਏਕੋਟੀ ਬਹੁਤ ਹੀ ਫੇਮਸ ਲਿਰਿਸਿਟ ਅਤੇ ਗਾਇਕ ਹਨ। ਹੈਪੀ ਰਾਏਕੋਟੀ ਦੇ ਲਿਖੇ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਵੱਡੇ ਗਾਇਕ ਗਏ ਚੁੱਕੇ ਨੇ ਤੇ ਉਹ ਗਾਣੇ ਬਲਾਕਬਸਟਰ ਹਿੱਟ ਵੀ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network