ਨਵਾਂ ਗੀਤ ‘ਜਾ ਤੇਰੇ ਬਿਨਾਂ’ ਹੋਇਆ ਰਿਲੀਜ਼, ਤਾਨੀਆ ਤੇ ਹੈਪੀ ਰਾਏਕੋਟੀ ਦੀ ਅਦਾਕਾਰੀ ਛੂਹ ਰਹੀ ਹੈ ਦਰਸ਼ਕਾਂ ਦੇ ਦਿਲ ਨੂੰ, ਦੇਖੋ ਵੀਡੀਓ
New Punjabi Song 'Ja Tere Bina' Released: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਆਪਣੀ ਮਿਊਜ਼ਿਕ ਐਲਬਮ ‘ਆਲ ਇੰਨ ਵਨ-THE LP’ 'ਚੋਂ ਪਹਿਲੇ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। 'ਜਾ ਤੇਰੇ ਬਿਨਾਂ' ਟਾਈਟਲ ਹੇਠ ਉਹ ਸੈਡ ਰੋਮਾਂਟਿਕ ਗੀਤ ਲੈ ਕੇ ਆਏ ਹਨ। ਜੋ ਕਿ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਜਿਸ ਕਰਕੇ ਇਹ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਹੋਰ ਪੜ੍ਹੋ : ਕਾਰਤਿਕ ਆਰੀਅਨ ਨੂੰ ਮਿਲਣ ਦੀ ਖੁਸ਼ੀ 'ਚ ਸਟੇਜ 'ਤੇ ਡਿੱਗੀ ਮਹਿਲਾ ਫੈਨ, ਕਾਰਤਿਕ ਨੇ ਇਸ ਤਰ੍ਹਾਂ ਕੀਤੀ ਮਦਦ
image source YouTube
ਦੱਸ ਦਈਏ ਇਸ ਗੀਤ ਦੇ ਬੋਲਾਂ ਤੋਂ ਲੈ ਕੇ ਗਾਇਕੀ ਤੱਕ ਦਾ ਕੰਮ ਖੁਦ ਹੈਪੀ ਰਾਏਕੋਟੀ ਨੇ ਕੀਤਾ ਹੈ। ਜੇ ਗੱਲ ਕਰੀਏ ਮਿਊਜ਼ਿਕ ਵੀਡੀਓ ਦੀ ਤਾਂ ਉਹ ਵੀ ਕਾਫੀ ਸ਼ਾਨਦਾਰ ਹੈ ਜਿਸ 'ਚ ਪਾਲੀਵੁੱਡ ਦੀ ਨਾਮੀ ਅਦਾਕਾਰਾ ਤਾਨੀਆ ਨਜ਼ਰ ਆ ਰਹੀ ਹੈ। ਵੀਡੀਓ 'ਚ ਤਾਨੀਆ ਤੇ ਹੈਪੀ ਰਾਏਕੋਟੀ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
image source YouTube
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਤਾਨੀਆ ਤੇ ਹੈਪੀ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਤੇ ਵਿਆਹ ਕਰਵਾਉਣਾ ਚਾਹੁੰਦੇ ਹਨ। ਵੀਡੀਓ ਦੀ ਸ਼ੁਰੂਆਤ ਕੋਰਟ ਰੂਮ ਤੋਂ ਹੁੰਦੀ ਹੈ ਜਿੱਥੇ ਤਾਨੀਆ ਦੁਲਹਣ ਬਣ ਕੇ ਹੈਪੀ ਦੀ ਉਡੀਕ ਕਰਦੀ ਹੈ ਪਰ ਉਹ ਨਹੀਂ ਆਉਂਦਾ। ਸੋ ਹੈਪੀ ਅਜਿਹਾ ਕਿਉਂ ਕਰਦਾ ਹੈ ਉਹ ਤੁਸੀਂ ਇਸ ਆਰਟੀਕਲ 'ਚ ਦਿੱਤੀ ਵੀਡੀਓ ‘ਚ ਜਾ ਕੇ ਦੇਖ ਸਕਦੇ ਹੋ।
image source YouTube
ਗਾਣੇ ਨੂੰ ਮਿਊਜ਼ਿਕ ਗੋਲਡਬੁਆਏ ਵੱਲੋਂ ਦਿੱਤਾ ਗਿਆ ਹੈ। ਇਸ ਮਿਊਜ਼ਿਕ ਵੀਡੀਓ ਨੂੰ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਹੇਠ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
New Punjabi Song