Happy Friendship Day 2021: ਧਰਮਿੰਦਰ ਨੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਅਮਿਤਾਭ ਬੱਚਨ ਨਾਲ ਸ਼ੋਲੇ ਫ਼ਿਲਮ ਦੀ ਮਿੱਠੀ ਜਿਹੀ ਯਾਦ ਕੀਤੀ ਸਾਂਝੀ
ਹਰ ਸਾਲ, ਅਗਸਤ ਦਾ ਪਹਿਲਾ ਐਤਵਾਰ ਨੂੰ ਫਰੈਂਡਸ਼ਿਪ ਡੇਅ (Friendship Day) ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ, ਪਹਿਲਾ ਐਤਵਾਰ 1 ਅਗਸਤ ਨੂੰ ਆਇਆ ਹੈ। ਜਿਸ ਕਰਕੇ ਹਰ ਕੋਈ ਇਸ ਦਿਨ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ। ਇਹ ਦਿਨ ਦੋਸਤੀ ਦੀ ਮਹੱਤਤਾ ਨੂੰ ਸਮਰਪਿਤ ਹੈ।
Image Source: Instagram
ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਪੰਜਾਬ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਆਪਣੀ ਇਹ ਖ਼ਾਸ ਤਸਵੀਰ ਤੇ ਕਿਹਾ- ਮਾਣ ਪੰਜਾਬੀ ਹੋਣ ‘ਤੇ
Image Source: Instagram
ਜੀ ਹਾਂ ਦੋਸਤੀ ਅਜਿਹਾ ਰਿਸ਼ਤਾ ਹੈ ਜਿਸ ਨੂੰ ਅਸੀਂ ਖੁਦ ਆਪਣੇ ਲਈ ਚੁਣਦੇ ਹਾਂ। ਹਰ ਇਨਸਾਨ ਦੀ ਜ਼ਿੰਦਗੀ ‘ਚ ਦੋਸਤੀ ਅਹਿਮ ਜਗ੍ਹਾ ਰੱਖਦੀ ਹੈ। ਆਪਣੇ ਪ੍ਰਸ਼ੰਸਕਾਂ ਨੂੰ ਫਰੈਂਡਸ਼ਿਪ ਡੇਅ ਦੀਆਂ ਵਧਾਈਆਂ ਦਿੰਦੇ ਹੋਏ ਐਕਟਰ ਧਰਮਿੰਦਰ ਨੇ ਪੋਸਟ ਪਾਈ ਹੈ।
Image Source: Instagram
ਜੀ ਹਾਂ 85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਸ਼ੋਲੇ ਫ਼ਿਲਮ ਦੀ ਆਪਣੀ ਇੱਕ ਪੁਰਾਣੀ ਤਸਵੀਰ ਬਿੱਗ ਬੀ ਦੇ ਨਾਲ ਸਾਂਝੀ ਕਰਦੇ ਹੋਏ ਲਿਖਿਆ ਹੈ-‘Happy Friendship Day ??????’ । ਇਸ ਤਸਵੀਰ ‘ਚ ਜੈ-ਵੀਰੂ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਇਹ ਪੋਸਟ ਤੇ ਪੁਰਾਣੀ ਤਸਵੀਰ ਖੂਬ ਪਸੰਦ ਆ ਰਹੀ ਹੈ।