Happy Brother’s Day ਦੇ ਖ਼ਾਸ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਵਿਆਨ ਤੇ ਬੇਟੀ ਸਮੀਸ਼ਾ ਦਾ ਕਿਊਟ ਜਿਹਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਭੈਣ-ਭਰਾ ਦਾ ਇਹ ਵੀਡੀਓ
ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਹੈਪੀ ਬ੍ਰਦਰਜ਼ ਡੇਅ ਮੌਕੇ ਤੇ ਆਪਣੇ ਬੱਚਿਆਂ ਦੀ ਕਿਊਟ ਜਿਹੀ ਵੀਡੀਓ ਪੋਸਟ ਕੀਤੀ ਹੈ।
image source-instagram
ਹੋਰ ਪੜ੍ਹੋ : ਸੰਕੇਤ ਭੋਸਲੇ ਨੇ ਕੁਝ ਇਸ ਤਰ੍ਹਾਂ ਖ਼ਾਸ ਬਣਾਇਆ ਆਪਣੀ ਪਤਨੀ ਸੁਗੰਧਾ ਮਿਸ਼ਰਾ ਦਾ ਜਨਮਦਿਨ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ
image source-instagram
ਇਸ ਵੀਡੀਓ ‘ਚ ਵਿਆਨ ਆਪਣੀ ਭੈਣ ਸਮੀਸ਼ਾ ਨੂੰ ਨਾਰੀਅਲ ਪਾਣੀ ਪਿਲਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਵਿਆਨ ਬ੍ਰਿਟਿਸ਼ ਸਟਾਈਲਿਸ਼ ‘ਚ ਬੋਲਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ।
image source-instagram
ਦੱਸ ਦਈਏ ਕੁਝ ਦਿਨ ਪਹਿਲਾਂ ਹੀ ਸ਼ਿਲਪਾ ਸ਼ੈੱਟੀ ਨੇ ਪੋਸਟ ਪਾ ਕੇ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਤੇ ਪਤੀ ਰਾਜ ਕੁੰਦਰਾ ਕੋਰੋਨਾ ਦੀ ਲਪੇਟ ਚ ਆ ਗਏ ਸੀ। ਉਨ੍ਹਾਂ ਦੇ ਪਰਿਵਾਰ ਵਾਲੇ ਠੀਕ ਨੇ। ਬੀਤੀ 21 ਮਈ ਨੂੰ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੇ ਆਪਣੇ ਬੇਟੇ ਵਿਆਨ ਦਾ ਨੌਵਾਂ ਬਰਥਡੇਅ ਬਹੁਤ ਪਿਆਰ ਦੇ ਨਾਲ ਸੈਲੀਬ੍ਰੇਟ ਕੀਤਾ ਸੀ। ਉਨ੍ਹਾਂ ਨੇ ਪਿਆਰ ਜਿਹਾ ਡੌਗੀ ਵਿਆਨ ਨੂੰ ਗਿਫਟ ‘ਚ ਦਿੱਤਾ ਹੈ।
image source-instagram