ਅੱਜ ਹੈ ਯੁਵਰਾਜ ਹੰਸ ਦਾ ਬਰਥਡੇਅ, ਪਤਨੀ ਮਾਨਸੀ ਸ਼ਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਨੂੰ ਦਿੱਤੀ ਵਧਾਈ
ਪੰਜਾਬੀ ਫ਼ਿਲਮੀ ਜਗਤ ਐਕਟਰ ਤੇ ਗਾਇਕ ਯੁਵਰਾਜ ਹੰਸ ਜੋ ਕਿ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਨੇ। ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਪੋਸਟ ਪਾ ਕੇ ਯੁਵਰਾਜ ਹੰਸ ਨੂੰ ਬਰਥਡੇਅ ਵਿਸ਼ ਕਰ ਰਹੇ ਨੇ। ਅਜਿਹੇ 'ਚ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਲਾਈਫ ਪਾਰਟਨਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
Image Source: Instagram
Image Source: Instagram
ਮਾਨਸੀ ਸ਼ਰਮਾ ਨੇ ਲਿਖਿਆ ਹੈ ਕਿ- ‘ਹੈਪੀ ਵਾਲਾ ਬਰਥਡੇਅ ਪਤੀ @yuvrajhansofficial ???? Thank U For Everything ?? Thank U For Hredaan???? May Baba Ji Give U All The Happiness N Success ??’ । ਉਨ੍ਹਾਂ ਨੇ ਨਾਲ ਹੀ ਬਹੁਤ ਹੀ ਪਿਆਰੀਆਂ-ਪਿਆਰੀਆਂ ਤਸਵੀਰਾਂ ਪੋਸਟ ਕੀਤੀਆਂ ਨੇ ਜਿਸ ‘ਚ ਯੁਵਰਾਜ ਹੰਸ ਤੇ ਰੇਦਾਨ ਵੀ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਯੁਵਰਾਜ ਹੰਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।
Image Source: Instagram
ਦੱਸ ਦਈਏ ਟੀਵੀ ਜਗਤ ਦੀ ਮਸ਼ਹੂਰ ਐਕਟਰੈੱਸ ਮਾਨਸੀ ਸ਼ਰਮਾ ਤੇ ਪੰਜਾਬੀ ਫ਼ਿਲਮੀ ਜਗਤ ਦੇ ਐਕਟਰ ਯੁਵਰਾਜ ਹੰਸ (Yuvraaj Hans) ਜੋ ਕਿ ਪਿਛਲੇ ਸਾਲ ਮੰਮੀ-ਪਾਪਾ ਬਣੇ ਨੇ। ਦੋਵੇਂ ਜਣੇ ਅਕਸਰ ਹੀ ਆਪਣੇ ਬੇਟਾ ਰੇਦਾਨ ਦੇ ਨਾਲ ਵੀਡੀਓਜ਼ ਤੇ ਤਸਵੀਰਾਂ ਪੋਸਟ ਕਰਦੇ ਰਹਿੰਦੇ ਨੇ।
View this post on Instagram