Happy Birthday Vamika: ਅਨੁਸ਼ਕਾ ਅਤੇ ਵਿਰਾਟ ਦੀ ਲਾਡੋ ਰਾਣੀ ਵਾਮਿਕਾ ਹੋਈ ਇੱਕ ਸਾਲ ਦੀ, ਦੇਖੋ ਪਰਿਵਾਰ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ

Reported by: PTC Punjabi Desk | Edited by: Lajwinder kaur  |  January 11th 2022 10:17 AM |  Updated: January 11th 2022 10:17 AM

Happy Birthday Vamika: ਅਨੁਸ਼ਕਾ ਅਤੇ ਵਿਰਾਟ ਦੀ ਲਾਡੋ ਰਾਣੀ ਵਾਮਿਕਾ ਹੋਈ ਇੱਕ ਸਾਲ ਦੀ, ਦੇਖੋ ਪਰਿਵਾਰ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ

ਪਿਛਲੇ ਸਾਲ 11 ਜਨਵਰੀ ਨੂੰ ਅਨੁਸ਼ਕਾ ਸ਼ਰਮਾ ਨੇ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਸੀ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਧੀ ਵਾਮਿਕਾ ਦਾ ਨਾਮ ਸੰਸਕ੍ਰਿਤ ਨਾਮ ਹੈ, ਮਾਂ ਦੁਰਗਾ ਦਾ ਸੰਸਕ੍ਰਿਤ ਨਾਮ ਵਾਮਿਕਾ ਹੈ। ਦੋਵਾਂ ਦੀ ਲਾਡੋ ਰਾਣੀ ਵਾਮਿਕਾ ਇੱਕ ਸਾਲ ਦੀ ਹੋ ਗਈ ਹੈ (Happy Birthday Vamika)। ਪ੍ਰਸ਼ੰਸਕਾਂ ਅਤੇ ਸੈਲੇਬਸ ਦੀਆਂ ਨਜ਼ਰਾਂ ਹੁਣ ਸੋਸ਼ਲ ਮੀਡੀਆ 'ਤੇ ਦੋਵਾਂ ਸਿਤਾਰਿਆਂ ਦੇ ਅਕਾਊਂਟਸ 'ਤੇ ਟਿਕੀਆਂ ਹੋਈਆਂ ਹਨ ਕਿ ਸ਼ਾਇਦ ਅੱਜ ਵਾਮਿਕਾ ਦੀ ਤਸਵੀਰ ਦੁਨੀਆਂ ਦੇ ਸਾਹਮਣੇ ਹੋਵੇਗੀ। ਤੁਹਾਨੂੰ ਦੱਸ ਦੇਈਏ ਦੋਵਾਂ ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਉਹ ਬੇਟੀ ਵਾਮਿਕਾ ਨੂੰ ਕੁਝ ਪ੍ਰਾਈਵੇਸੀ ਦੇਣਗੇ ਅਤੇ ਇੱਕ ਸਾਲ ਤੱਕ ਕੋਈ ਵੀ ਤਸਵੀਰ ਸ਼ੇਅਰ ਨਹੀਂ ਕਰਨਗੇ। ਇਸ ਜੋੜੇ ਨੇ ਕਈ ਮੌਕਿਆਂ 'ਤੇ ਬਿਨਾਂ ਚਿਹਰਾ ਦਿਖਾਏ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਵਾਮਿਕਾ ਦੀਆਂ ਕੁਝ ਹੁਣ ਤੱਕ ਦੀਆਂ ਖੂਬਸੂਰਤ ਤਸਵੀਰਾਂ।

Happy Birthday Vamika Image Source: instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ਬੇਟੀ ਦੇ ਜਨਮ ਦੇ ਮੌਕੇ ਦੀ ਹੈ। ਜਿੱਥੇ ਦੋਵੇਂ ਮਾਤਾ-ਪਿਤਾ ਬੇਟੀ ਨੂੰ ਪਿਆਰ ਨਾਲ ਦੇਖਦੇ ਹੋਏ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ 'ਚ ਦੇਖ ਸਕਦੇ ਹੋ ਅਨੁਸ਼ਕਾ ਸ਼ਰਮਾ ਨੇ ਆਪਣੀ ਬੇਟੀ ਨੂੰ ਗੋਦੀ 'ਚ ਚੁੱਕਿਆ ਹੋਇਆ ਹੈ ਤੇ ਆਪਣੀ ਧੀ ਨੂੰ ਆਸਮਾਨ ਵੱਲ ਇਸ਼ਾਰਾ ਕਰਦੇ ਹੋਏ ਕੁਝ ਦਿਖਾ ਰਹੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਵਾਮਿਕਾ 6 ਮਹੀਨਿਆਂ ਦੀ ਸੀ।

Happy Birthday Vamika Image Source: instagram

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਦੁਰਗਾ ਅਸ਼ਟਮੀ ਦੇ ਮੌਕੇ 'ਤੇ ਅਨੁਸ਼ਕਾ ਨੇ ਆਪਣੀ ਬੇਟੀ ਦੀ ਮੁਸਕਰਾਉਂਦੇ ਹੋਇਆ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਅਨੁਸ਼ਕਾ ਨੂੰ ਬਹੁਤ ਹੀ ਪਿਆਰੀ ਕੈਪਸ਼ਨ ਦੇ ਨਾਲ ਪੋਸਟ ਕੀਤਾ ਸੀ। ਇੱਕ ਹੋਰ ਖ਼ੂਬਸੂਰਤ ਤਸਵੀਰ ਜਦੋਂ ਵਾਮਿਕਾ ਆਪਣੇ ਪਾਪਾ ਵਿਰਾਟ ਦੇ ਨਾਲ ਖੇਡਦੀ ਨਜ਼ਰ ਆਈ ਸੀ।

inside image of virat and anushka's daughter vamika first birthday

ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੇ ਵਿਆਹ ਨੂੰ 4 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਖਾਸ ਮੌਕੇ 'ਤੇ ਵਿਰਾਟ ਨੇ ਪਰਿਵਾਰ ਨਾਲ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇੱਕ ਤਸਵੀਰ 'ਚ ਵਾਮਿਕਾ ਆਪਣੀ ਮਾਂ ਅਨੁਸ਼ਕਾ ਦੀਆਂ ਗੱਲ੍ਹਾਂ ਨੂੰ ਛੂਹਦੀ ਹੋਈ ਨਜ਼ਰ ਆਈ ਸੀ। ਜੇ ਗੱਲ ਕਰੀਏ ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਨਵੀਂ ਆਉਣ ਵਾਲੀ ਫ਼ਿਲਮ Chakda ‘Xpress ਦੀ ਪਹਿਲੀ ਝਲਕ ਕੀਤੀ ਸਾਂਝੀ ਹੈ।  ਨੈੱਟਫਲਿਕਸ ਦੀ ਫ਼ਿਲਮ 'ਚੱਕਦਾ ਐਕਸਪ੍ਰੈਸ' 'ਚ ਉਹ ਮਹਿਲਾ ਕ੍ਰਿਕਟ ਪਲੇਅਰ ਝੂਲਨ ਗੋਸਵਾਮੀ ਦੇ ਕਿਰਦਾਰ ਨੂੰ ਨਿਭਾਉਂਦੀ ਹੋਈ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network