ਜਨਮਦਿਨ ‘ਤੇ ਜਾਣੋ ਕਿਉਂ ਕਈ ਸਾਲ ਤੱਕ ਸੰਨੀ ਦਿਓਲ ਨੇ ਆਪਣੇ ਵਿਆਹ ‘ਤੇ ਪਾਇਆ ਸੀ ਪਰਦਾ

Reported by: PTC Punjabi Desk | Edited by: Lajwinder kaur  |  October 19th 2019 03:04 PM |  Updated: October 19th 2019 04:39 PM

ਜਨਮਦਿਨ ‘ਤੇ ਜਾਣੋ ਕਿਉਂ ਕਈ ਸਾਲ ਤੱਕ ਸੰਨੀ ਦਿਓਲ ਨੇ ਆਪਣੇ ਵਿਆਹ ‘ਤੇ ਪਾਇਆ ਸੀ ਪਰਦਾ

ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਅੱਜ ਆਪਣਾ 63ਵਾਂ ਜਨਮ ਦਿਨ ਮਨਾ ਰਹੇ ਹਨ। ਜੀ ਹਾਂ ਰੋਮਾਂਟਿਕ ਤੇ ਐਕਸ਼ਨ ਹੀਰੋ ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਜਿਨ੍ਹਾਂ ਨੇ ਆਪਣੇ ਪਿਤਾ ਵਾਂਗ ਹਿੰਦੀ ਫ਼ਿਲਮ ਜਗਤ ਚ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਵੱਖਰੀ ਪਹਿਚਾਣ ਬਨਾਉਣ ‘ਚ ਕਾਮਯਾਬ ਰਹੇ ਹਨ। ਉਨ੍ਹਾਂ ਨੇ ਦੇ ਡਾਇਲਾਗਸ ਅੱਜ ਵੀ ਲੋਕਾਂ ਦੇ ਜ਼ੁਬਾਨਾਂ ਉੱਤੇ ਚੜ੍ਹ ਹੋਏ ਨੇ ਜਿਵੇਂ ਢਾਈ ਕਿਲੋ ਕਾ ਹਾਥ, ਕਾਤੀਆ, 'ਤਾਰੀਖ ਪੇ ਤਾਰੀਖ’, ‘ਜੇ ਏਕ ਕਾਗਜ਼ ਪੇ ਮੋਹਰ ਨਹੀਂ ਲੱਗੇਗੀ ਤੋਂ ਤਾਰਾ ਪਾਕਿਸਤਾਨ ਨਹੀਂ ਜਾਏਗਾ, ਅਜਿਹੇ ਹੀ ਬਹੁਤ ਸਾਰੇ ਉਨ੍ਹਾਂ ਦੇ ਮਸ਼ਹੂਰ ਡਾਇਲਾਗਸ ਨੇ।

ਸੰਨੀ ਦਿਓਲ ਜੋ ਕਿ ਫ਼ਿਲਮਾਂ ‘ਚ ਤਾਂ ਕਾਫੀ ਦਮਦਾਰ ਅਦਾਕਾਰੀ ਦਾ ਦਮ ਰੱਖਦੇ ਨੇ ਪਰ ਨਿੱਜੀ ਜ਼ਿੰਦਗੀ ‘ਚ ਉਹ ਬਹੁਤ ਹੀ ਸ਼ਾਂਤ ਤੇ ਸ਼ਰਮੀਲੇ ਸੁਭਾਅ ਦੇ ਮਾਲਕ ਨੇ। ਜਿਸਦੇ ਚੱਲਦੇ ਉਨ੍ਹਾਂ ਦੇ ਵਿਆਹ ਨੂੰ ਕਈ ਸਾਲ ਤੱਕ ਰਾਜ਼ ਹੀ ਰੱਖਿਆ ਗਿਆ ਸੀ। ਜੀ ਹਾਂ ਸੰਨੀ ਦਾ ਵਿਆਹ ਉਨ੍ਹਾਂ ਦੇ ਫ਼ਿਲਮੀ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋ ਗਿਆ ਸੀ। ਇਸ ਵਿਆਹ ਨੂੰ ਸੀਕਰੇਟ ਹੀ ਰੱਖਿਆ ਗਿਆ ਸੀ। ਜਿਸਦੇ ਚੱਲਦੇ ਇਸ ਵਿਆਹ ਵਿੱਚ ਬਹੁਤ ਘੱਟ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਤੇ ਨਾ ਹੀ ਇਸ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।

 

View this post on Instagram

 

Without you in my life I’m helpless... To me you’re always perfect #HappyMothersDay mom

A post shared by Karan Deol (@imkarandeol) on

ਹੋਰ ਵੇਖੋ:‘ਪਲ ਪਲ ਦਿਲ ਕੇ ਪਾਸ’ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬੇਬਾਕ ਅੰਦਾਜ਼ ‘ਚ ਨਜ਼ਰ ਆ ਰਹੇ ਨੇ ਕਰਣ ਦਿਓਲ ਤੇ ਸਹਿਰ ਬਾਂਬਾ, ਦੇਖੋ ਵੀਡੀਓ

ਜਿਸਦੇ ਚੱਲਦੇ ਉਨ੍ਹਾਂ ਦੀ ਪਤਨੀ ਪੂਜਾ ਨੂੰ ਵਿਆਹ ਤੋਂ ਬਾਅਦ ਵੀ ਕੁਝ ਸਮਾਂ ਤੱਕ ਲੰਡਨ ਹੀ ਰਹਿਣਾ ਪਿਆ ਸੀ। ਸੰਨੀ ਦਿਓਲ ਚੋਰੀ ਛਿੱਪੇ ਪੂਜਾ ਨੂੰ ਮਿਲਣ ਲਈ ਜਾਂਦੇ ਸਨ। ਇਸਦੇ ਦੌਰਾਨ ਉਨ੍ਹਾਂ ਤੇ ਡਿੰਪਲ ਕਪਾਡੀਆ ਦੇ ਅਫ਼ੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

 

View this post on Instagram

 

My Team My Strength

A post shared by Sunny Deol (@iamsunnydeol) on

ਪਰ ਬਾਅਦ ਵਿੱਚ ਇਸ ਗੱਲ ਦਾ ਖੁਲਾਸਾ ਹੋ ਗਿਆ ਕਿ ਸੰਨੀ ਵਿਆਹੇ ਹੋਏ ਹਨ। ਦੱਸ ਦਈਏ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਵੀ ਨੇ। ਇਹ ਸਾਲ ਉਨ੍ਹਾਂ ਲਈ ਬਹੁਤ ਹੀ ਖ਼ਾਸ ਰਿਹਾ ਹੈ ਕਿਉਂਕਿ ਉਹ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਸਾਂਸਦ ਚੁਣੇ ਗਏ ਤੇ ਇਸੇ ਸਾਲ ਉਨ੍ਹਾਂ ਦੇ ਪੁੱਤਰ ਕਰਣ ਦਿਓਲ ਨੇ ਵੀ ਬਾਲੀਵੁੱਡ ‘ਚ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਦੇ ਨਾਲ ਡੈਬਿਊ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network