ਕਿੰਗ ਖਾਨ ਦੇ ਜੀਵਨ ਨਾਲ ਜੁੜੀਆਂ ਅਣਸੁਣੀਆਂ ਕਹਾਣੀਆਂ
ਬਾਲੀਵੁੱਡ ਦੇ 'ਕਿੰਗ ਖ਼ਾਨ' ਯਾਨੀ ਕਿ ਸ਼ਾਹਰੁਖ ਖਾਨ ਨੂੰ ਕਿੰਗ ਆਫ ਰੋਮਾਂਸ ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਜੀਵਨ ਨਾਲ ਕਈ ਅਜਿਹੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ, ਜਿਸ ਕਰਕੇ ਉਹਨਾਂ ਨੂੰ ਇਹ ਖਿਤਾਬ ਹਾਸਲ ਹੈ । ਸ਼ਾਹਰੁਖ ਦੇ ਪ੍ਰਸ਼ੰਸਕ ਉਹਨਾਂ ਦੀਆਂ ਫਿਲਮਾਂ ਨੂੰ ਬੇਹੱਦ ਪਸੰਦ ਕਰਦੇ ਹਨ । 2 ਨਵੰਬਰ 1965 'ਚ ਦਿੱਲੀ ਜਨਮੇਂ ਸ਼ਾਹਰੁੱਖ ਨੇ ਆਪਣੀ ਪੜ੍ਹਾਈ ਦਿੱਲੀ ਦੇ ਸੇਂਟ ਕੋਲੰਬਸ ਸਕੂਲ 'ਚ ਕੀਤੀ ਸੀ। ਉਨ੍ਹਾਂ ਨੇ ਗ੍ਰੈਜੂਏਸ਼ਨ ਹੰਸਰਾਜ ਕਾਲਜ ਤੋਂ ਕੀਤੀ, ਸ਼ਾਹਰੁਖ ਖਾਨ ਨੇ ਕਾਲਜ ਦੀ ਪੜਾਈ ਦੇ ਨਾਲ-ਨਾਲ ਥਿਏਟਰ ਵੀ ਕੀਤਾ।ਇਸ ਸਭ ਦੇ ਚਲਦੇ ਉਹਨਾਂ ਨੂੰ ਆਪਣੇ ਕਰੀਅਰ ਕਰਕੇ ਪੜ੍ਹਾਈ ਅੱਧ ਵਿਚਾਲੇ ਛੱਡਣੀ ਪਈ।
srk-serials
ਸ਼ਾਹਰੁਖ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ।ਸ਼ਾਹਰੁਖ ਨੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ਦੇ ਨਾਲ ਕੀਤੀ। 80 ਦੇ ਦਹਾਕੇ 'ਚ ਸ਼ਾਹਰੁਖ ਦੀ ਕਮਾਈ 50 ਰੁਪਏ ਹੁੰਦੀ ਸੀ। ਜਿਸ ਦਾ ਇਸਤੇਮਾਲ ਉਹ ਟ੍ਰੇਨ ਦਾ ਟਿਕਟ ਖਰੀਦਣ 'ਚ ਕਰਦੇ ਸੀ। ਸ਼ਾਹਰੁਖ ਦੇ ਰੋਮਾਂਸ ਦਾ ਕਿੱਸਾ ਉਦੋਂ ਸ਼ੁਰੂ ਹੋਇਆ ਜਦੋਂ ਉਹਨਾਂ ਨੂੰ ਗੌਰੀ ਨਾਲ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ ਸੀ। ਦੋਵਾਂ ਦੀ ਪਹਿਲਾ ਦੋਸਤੀ ਹੋਈ ਤੇ ਬਾਅਦ ਵਿਚ ਸ਼ਾਹਰੁਖ ਨੇ ਗੌਰੀ ਪਰਿਵਾਰ ਵਾਲਿਆਂ ਨੂੰ ਇੰਪ੍ਰੈਸ ਕਰਕੇ ਗੈਰ ਧਰਮ ਵਿੱਚ ਵਿਆਹ ਕਰਵਾਇਆ ।
Shah Rukh Khan and Gauri
ਸ਼ਾਹਰੁਖ ਅਤੇ ਗੌਰੀ ਦੇ ਪਿਆਰ ਦਾ ਕਿੱਸਾ 5 ਮਿੰਟ ਦੀ ਡੇਟ ਤੋਂ ਸ਼ੁਰੂ ਹੋਇਆ ਸੀ। ਤੀਜੀ ਮੁਲਾਕਾਤ 'ਚ ਸ਼ਾਹਰੁਖ ਖਾਨ ਨੇ ਗੌਰੀ ਤੋਂ ਉਹਨਾਂ ਦਾ ਫ਼ੋਨ ਨੰਬਰ ਲਿਆ ਸੀ । ਸ਼ਾਹਰੁਖ ਇਹ ਗੌਰੀ ਪ੍ਰਤੀ ਪਿਆਰ ਹੀ ਹੈ ਕਿ ਉਹ ਗੌਰੀ ਲਈ ਇੰਡਸਟਰੀ ਨੂੰ ਬਿਨਾਂ ਇੱਕ ਪਲ ਸੋਚੇ ਛੱਡ ਸਕਦੇ ਹਨ। ਗੌਰੀ ਬਿਜ਼ਨਸਵੁਮਨ ਹੈ, ਤੇ ਉਹ ਇੰਟੀਰੀਅਰ ਡਿਜ਼ਾਇਨਰ ਦੇ ਤੌਰ ਤੇ ਕੰਮ ਕਰਦੀ ਹੈ। ਦੋਵਾਂ ਦੇ ਵਿਆਹ ਨੂੰ ਲੰਮਾ ਅਰਸਾ ਬੀਤ ਗਿਆ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ, ਅਬ੍ਰਾਹਮ, ਸੁਹਾਨਾ ਅਤੇ ਆਰਿਅਨ ਹਨ। ਸ਼ਾਹਰੁਖ ਦੇ ਫੈਨਸ ਦੀ ਲਾਇਨ ਬਹੁਤ ਲੰਮੀ ਹੈ ਪਰ ਪਰ ਉਨ੍ਹਾਂ ਦੇ ਇੱਕ ਆਸਟ੍ਰੇਲੀਅਨ ਫੈਨ ਨੇ ਸ਼ਾਹਰੁਖ ਨੂੰ ਚੰਨ 'ਤੇ ਵੀ ਜ਼ਮੀਨ ਖਰੀਦ ਕੇ ਗਿਫ਼ਟ ਕੀਤੀ ਹੈ। ਇਸੇ ਤਰ੍ਹਾਂ ਲਾਸ ਏਂਜਲਸ 'ਚ ਉਨ੍ਹਾਂ ਦੀ ਇੱਕ ਫੈਨ ਸ਼ਾਹਰੁਖ ਦੀਆਂ ਮੂਰਤੀਆਂ ਬਣਾ ਕੇ ਵੇਚਦੀ ਹੈ।
Shah Rukh Khan
ਸ਼ਾਹਰੁਖ ਨੂੰ 555 ਨੰਬਰ ਬੇਹੱਦ ਪਸੰਦ ਹੈ ਜਿਸ ਕਰਕੇ ਕਿੰਗ ਖਾਨ ਦੀ ਹਰ ਕਾਰ ਅਤੇ ਫੋਨ ਨੰਬਰ ਦਾ ਨੰਬਰ 555 ਹੁੰਦਾ ਹੈ। ਇਹਨਾਂ ਨੰਬਰਾਂ ਪ੍ਰਤੀ ਸ਼ਾਹਰੁੱਖ ਦੀ ਦੀਵਾਨਗੀ ਇਸ ਤਰ੍ਹਾਂ ਦੀ ਹੈ ਕਿ ਉਨ੍ਹਾਂ ਦੇ ਨੌਕਰਾਂ ਦੇ ਫੋਨ ਨੰਬਰ 'ਚ ਵੀ 555 ਨੰਬਰ ਹੁੰਦਾ ਹੈ।
Shah Rukh Khan
ਬਾਲੀਵੁੱਡ ਦੇ ਕਿੰਗ ਖਾਨ ਨੂੰ ਘੋੜਿਆਂ ਤੋਂ ਬਹੁਤ ਡਰ ਲਗਦਾ ਹੈ ਅਤੇ ਆਈਸਕ੍ਰੀਮ ਬੇਹੱਦ ਪਸੰਦ ਹੈ। ਸ਼ਾਹਰੁਖ ਨੂੰ ਪਿਆਰ ਨਾਲ ਰਾਹੁਲ ਅਤੇ ਰਾਜ ਨਾਂਵਾਂ ਨਾਲ ਬੁਲਾਇਆ ਜਾਂਦਾ ਹੈ ।ਸ਼ਾਹਰੁੱਖ ਦੀਆਂ 9 ਫ਼ਿਲਮਾਂ 'ਚ ਉਹਨਾਂ ਦਾ ਨਾਂ ਰਾਹੁਲ ਅਤੇ 6 ਫ਼ਿਲਮਾਂ 'ਚ ਰਾਜ ਰਿਹਾ ਹੈ। ਕਿੰਗ ਖ਼ਾਨ ਦੁਨੀਆ ਦੇ ਸਭ ਤੋਂ ਅਮੀਰ ਐਕਟਰਾਂ 'ਚ ਸ਼ਾਮਿਲ ਹਨ। ਉਨ੍ਹਾਂ ਦੀ ਕੁੱਲ ਜਾਈਦਾਦ 60 ਕਰੋੜ ਅਮਰੀਕੀ ਡਾਲਰ ਤੋਂ ਵੀ ਜ਼ਿਆਦਾ ਹੈ।