ਜਨਮਦਿਨ ਉੱਤੇ ਸੁਪਰਸਟਾਰ ਰਜਨੀਕਾਂਤ ਨੇ ਫੈਂਨਜ਼ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  December 12th 2018 03:40 PM |  Updated: December 12th 2018 03:49 PM

ਜਨਮਦਿਨ ਉੱਤੇ ਸੁਪਰਸਟਾਰ ਰਜਨੀਕਾਂਤ ਨੇ ਫੈਂਨਜ਼ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡੀਓ

ਸਾਉਥ ਫਿਲਮਾਂ ਦੇ ਸੁਪਰਸਟਾਰ ਅਤੇ ਅਪਣੇ ਫੈਂਨਜ਼ ਲਈ ਭਗਵਾਨ ਮੰਨੇ ਜਾਣ ਵਾਲੇ ਐਕਟਰ ਰਜਨੀਕਾਂਤ ਅੱਜ 12 ਦਸੰਬਰ ਨੂੰ 67 ਸਾਲ ਦੇ ਹੋ ਗਏ ਹਨ। ਹਾਲ ਹੀ ਵਿੱਚ ਰਜਨੀਕਾਂਤ ਦੀ ਫਿਲਮ 2.0 ਰਿਲੀਜ਼ ਹੋਈ ਹੈ। ਇਸ ਫਿਲਮ ਨੇ ਹੁਣ ਤੱਕ ਪੂਰੀ ਦੁਨੀਆ ‘ਚ 650 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਵਾਰ ਰਜਨੀਕਾਂਤ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਫੈਂਨਜ਼ ਨੂੰ ਇੱਕ ਖਾਸ ਸਰਪ੍ਰਾਇਜ਼ ਦਿੱਤਾ ਹੈ।Happy Birthday Rajinikanth Teaser Of Film Petta releasedਰਜਨੀਕਾਂਤ ਦੀ ਆਉਣ ਵਾਲੀ ਫਿਲਮ ਪੇੱਟਾ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਰਜਨੀਕਾਂਤ ਆਪਣੀ ਫਿਲਮ ਵਿੱਚ ਇੱਕ ਵਾਰ ਫਿਰ ਗੈਂਗਸਟਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਉਨ੍ਹਾਂ ਦਾ ਨਵਾਂ ਲੁੱਕ ਦੇਖਣ ਦੇ ਬਾਅਦ ਤੁਸੀਂ ਵੀ ਥਲਾਇਵਾ ਦੇ ਸਟਾਇਲ ਦੇ ਫੈਨ ਬੰਨ ਜਾਉਂਗੇ।Happy Birthday Rajinikanth Teaser Of Film Petta released

ਹੋਰ ਪੜ੍ਹੋ: ਜਿੰਦਰ-ਗੁਰਲੇਜ ਦੀ ਜੋੜੀ ਨੇ ਪਾਈਆਂ ਧੂਮਾਂ, ਦੇਖੋ ਵੀਡੀਓ

ਪੇੱਟਾ ਦਾ ਮਤਲਬ ਇਲਾਕਾ ਹੈ। ਫਿਲਮ ਵਿੱਚ ਰਜਨੀਕਾਂਤ ਦਾ ਐਕਸ਼ਨ ਦੇ ਨਾਲ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲੇਗਾ। ਟੀਜ਼ਰ ਵਿੱਚ ਤੁਹਾਨੂੰ ਰਜਨੀਕਾਂਤ ਦਾ ਫੈਮਸ ਚਸ਼ਮਾ ਪਹਿਨਣ ਦਾ ਸਟਾਇਲ ਵੀ ਦੇਖਣ ਨੂੰ ਮਿਲੇਗਾ ਜੋ ਉਨ੍ਹਾਂ  ਦੇ ਫੈਂਨਜ਼ ਲਈ ਕਿਸੇ ਸਰਪ੍ਰਾਇਜ ਤੋਂ ਘੱਟ ਨਹੀਂ ਹੈ । ਪੇੱਟਾ ਫਿਲਮ ਵਿੱਚ ਵਿਜੈ ਸੇਤੁਪਤੀ,  ਨਵਾਜ਼ੂਦੀਨ ਸਿੱਦੀਕੀ,  ਸਿਮਰਨ ,  ਮਾਲਵਿਕਾ ਮੋਹਨ ,  ਮੇਘਾ ਅਕਾਸ਼ ,  ਸੰਨਿਆਸਣ ਸਿੰਹਾ ਅਤੇ ਤ੍ਰਸ਼ਾ ਵਰਗੇ ਕਈ ਵੱਡੇ ਸਟਾਰ ਨਜ਼ਰ ਆਉਣਗੇ।

https://www.youtube.com/watch?v=bbMLUadeMnA

ਇਸ ਫਿਲਮ ਨੂੰ ਕਾਰਤਿਕ ਸੁੱਬਾਰਾਜ ਡਾਇਰੈਕਟ ਕਰ ਰਹੇ ਹਨ। ਟੀਜਰ ਨੂੰ ਦੇਖਣ ਵਾਲੀਆਂ ਦੀ ਗਿਣਤੀ ਹੁਣ ਤੱਕ 1 ਮਿਲੀਅਨ ਤੱਕ ਪਹੁੰਚ ਗਈ ਹੈ। ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਫਿਲਮ ਨਾਲ ਨਵਾਜ਼ੂਦੀਨ ਸਿੱਦੀਕੀ ਸਾਉਥ ਦੀਆਂ ਫਿਲਮਾਂ ਵਿੱਚ ਡੈਬਿਊ ਕਰਨ ਜਾ ਰਹੇ ਹਨ। ਇਹ ਫਿਲਮ ਅਗਲੇ ਸਾਲ ਪੋਂਗਲ ਦੇ ਤਿਉਹਾਰ ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network