ਪੂਨਮ ਢਿੱਲੋਂ ਦਾ ਹੈ ਅੱਜ ਜਨਮ ਦਿਨ, ਇਸ ਬੰਦੇ ਨਾਲ ਅਫੇਅਰ ਕਰਕੇ ਰਹੀ ਸੁਰਖੀਆਂ ਵਿੱਚ
80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ 58 ਸਾਲ ਦੀ ਹੋ ਗਈ ਹੈ । ਪੂਨਮ ਦਾ ਜਨਮ 18 ਅਪ੍ਰੈਲ 1962 ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੋਇਆ ਸੀ । ਪੂਨਮ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀ । ਉਹਨਾਂ ਨੇ ਸਿਆਸਤ ਵਿੱਚ ਕਦਮ ਰੱਖ ਲਿਆ ਹੈ ।ਪੂਨਮ ਹੁਣ ਬੀਜੇਪੀ ਨਾਲ ਜੁੜ ਗਈ ਹੈ ਤੇ ਉਹ ਮੁੰਬਈ ਬੀਜੇਪੀ ਦੀ ਵਾਇਸ ਪ੍ਰੇਜ਼ੀਡੈਂਂਟ ਹੈ । ਪੂਨਮ ਨੇ ਮਹਿਜ 16 ਸਾਲ ਦੀ ਉਮਰ ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ ।
https://www.instagram.com/p/B-KLzLZnJ83/
ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਪੂਨਮ ਯੱਸ਼ ਚੋਪੜਾ ਦੇ ਘਰ ਰਹਿੰਦੀ ਸੀ ।ਪੂਨਮ ਨੇ ਸੋਹਣੀ ਮਹੀਂਵਾਲ, ਤੇਰੀ ਮਿਹਰਬਾਨੀਆਂ, ਨਾਮ, ਦਰਦ, ਕਰਮਾ, ਪੱਥਰ ਦੇ ਇਨਸਾਨ ਸਮੇਤ ਹੋਰ ਕਈ ਹਿੱਟ ਫ਼ਿਲਮਾਂ ਦਿੱਤੀਆਂ । ਪੂਨਮ ਦੇ ਪਾਪਾ ਭਾਰਤੀ ਹਵਾਈ ਫੌਜ ਵਿੱਚ ਨੌਕਰੀ ਕਰਦੇ ਸਨ, ਪਿਤਾ ਦਾ ਟਰਾਂਸਫਰ ਹੁੰਦਾ ਰਹਿੰਦਾ ਸੀ ਜਿਸ ਕਰਕੇ ਉਹ ਕਈ ਥਾਂਵਾ ਤੇ ਰਹੀ । ਉਹ ਪੂਨਮ ਨੂੰ ਅਦਾਕਾਰਾ ਬਣਨ ਦੀ ਸਲਾਹ ਦਿੰਦੇ ਸਨ ਪਰ ਪੂਨਮ ਦਾ ਸੁਫ਼ਨਾ ਡਾਕਟਰ ਬਣਨ ਦਾ ਸੀ ।
https://www.instagram.com/p/B9i1iSHHB4j/
ਲੋਕਾਂ ਦੇ ਕਹਿਣ ਤੇ ਉਹਨਾਂ ਨੇ ਬਿਊਟੀ ਕਾਨਟੈਂਸਟ ਵਿੱਚ ਹਿੱਸਾ ਲਿਆ । ਪਹਿਲਾਂ ਉਹ ਮਿਸ ਇੰਡੀਆ ਬਣੀ ਤੇ ਬਾਅਦ ਵਿੱਚ ਅਦਾਕਾਰਾ । ਪੂਨਮ ਢਿੱਲੋਂ ਨੇ ਆਪਣੀ ਲਵ ਲਾਈਫ ਕਰਕੇ ਵੀ ਕਾਫੀ ਸੁਰਖੀਆਂ ਵਟੋਰੀਆਂ ਸਨ । 80 ਦੇ ਦਹਾਕੇ ਵਿੱਚ ਪੂਨਮ ਬਹੁਤ ਮਸ਼ਹੂਰ ਅਦਾਕਾਰਾ ਸੀ ਇਸੇ ਦੌਰਾਨ ਉਹਨਾਂ ਦੇ ਰਾਜ ਸਿੱਪੀ ਨਾਲ ਅਫੇਅਰ ਦੀਆਂ ਖ਼ਬਰਾਂ ਆਉਣ ਲੱਗੀਆਂ ਸਨ ।
https://www.instagram.com/p/B9bdhVonyJ0/
ਰਾਜ ਤੇ ਪੂਨਮ ਦੀ ਮੁਲਾਕਾਤ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ ਪਰ ਰਾਜ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ । ਪੂਨਮ ਰਾਜ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਰਾਜ ਆਪਣੇ ਪਰਿਵਾਰ ਨੂੰ ਛੱਡਣਾ ਨਹੀਂ ਸਨ ਚਾਹੁੰਦੇ ਇਸ ਕਰਕੇ ਦੋਵੇਂ ਵੱਖ ਹੋ ਗਏ । ਫ਼ਿਲਮਾਂ ਤੋਂ ਬਰੇਕ ਲੈਣ ਤੋਂ ਬਾਅਦ ਪੂਨਮ ਨੇ ਛੋਟੇ ਪਰਦੇ ਤੇ ਵੀ ਕੰਮ ਕੀਤਾ । ਪੂਨਮ ਨੇ 1988 ਵਿੱਚ ਫ਼ਿਲਮ ਨਿਰਮਾਤਾ ਅਸ਼ੋਕ ਠਕੇਰੀਆ ਨਾਲ ਵਿਆਹ ਕਰਵਾਇਆ ਪਰ ਦੋਵੇਂ ਕੁਝ ਸਾਲਾ ਬਾਅਦ ਵੱਲ਼ ਹੋ ਗਏ । ਪੂਨਮ ਦੇ ਦੋ ਬੱਚੇ ਹਨ ਬੇਟਾ ਅਨਮੋਲ ਤੇ ਬੇਟੀ ਪਲੋਮਾ ।
https://www.instagram.com/p/B4N1kcGHhAP/