ਕਿਉਂ ਕਿਹਾ ਜਾਂਦਾ ਹੈ ਪੰਮੀ ਬਾਈ ਨੂੰ ਭੰਗੜੇ ਦਾ ਸਰਤਾਜ਼ ਦੇਖੋ
ਲੋਕ ਗਾਇਕ ਪੰਮੀ ਬਾਈ ਆਪਣਾ 53 ਵਾਂ ਜਨਮਦਿਨ ਮਨਾ ਰਹੇ ਹਨ। ਭੰਗੜਾ ਕਿੰਗ ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਸੰਗਰੂਰ ਵਿੱਚ ਹੋਇਆ ਸੀ। ਪੰਮੀ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ। ਗਾਇਕੀ ਦੇ ਨਾਲ-ਨਾਲ ਪੰਮੀ ਭੰਗੜੇ ਦੀ ਕੋਰੀਓਗ੍ਰਾਫੀ ਵੀ ਕਰਦੇ ਹਨ । ਪੰਮੀ ਬਾਈ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ 200 ਤੋਂ ਵੱਧ ਗੀਤ ਲੋਕਾਂ ਦੇ ਨਾਂ ਕਰ ਚੁੱਕੇ ਹਨ । ਇਹ ਸਾਰੇ ਗੀਤ ਪੰਜਾਬੀ ਵਿਰਸੇ ਨੂੰ ਹੀ ਦਰਸਾਉਂਦੇ ਹਨ।
ਹੋਰ ਵੇਖੋ :ਦੀਵਾਲੀ ਦੇ ਮੌਕੇ ‘ਤੇ ਦੇਖੋ ਬਾਲੀਵੁੱਡ ਦੇ ਪਟਾਕੇ, ਬੋਲਡ ਤਸਵੀਰਾਂ ਵਾਇਰਲ
pammi bai
ਪੰਮੀ ਬਾਈ ਨੂੰ ਉਹਨਾਂ ਦੀ ਗਾਇਕੀ ਲਈ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਐਵਾਰਡ ਵੀ ਮਿਲ ਚੁੱਕਾ ਹੈ । ਇੱਥੇ ਹੀ ਬੱਸ ਨਹੀਂ ਉਹ ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਡਿਵੈਲਪਮੈਂਟ ਡਿਪਾਰਟਮੈਂਟ 'ਚ ਆਪਣੀਆਂ ਸੇਵਾਵਾਂ ਵੀ ਦੇ ਰਹੇ ਹਨ । ਪੰਮੀ ਬਾਈ ਦਾ ਨਾਂ ਆਉਂਦੇ ਹੀ ਪੰਜਾਬੀ ਜਵਾਨ ਦੀ ਤਸਵੀਰ ਅੱਖਾਂ ਸਾਹਮਣੇ ਬਣ ਜਾਂਦੀ ਹੈ । ਪੰਜਾਬੀ ਪਹਿਰਾਵਾ , ਖੜ੍ਹਵੀਂ ਮੁੱਛ, ਤੋਰ ਵਿੱਚ ਮੜ੍ਹਕ-ਬੜ੍ਹਕ ਪੰਮੀ ਬਾਈ ਦੀ ਪਛਾਣ ਹਨ। ਉਹ ਆਪਣੇ ਗੀਤਾਂ ਨਾਲ ਹਰ ਇੱਕ ਨੂੰ ਕੀਲ ਲੈਂਦਾ ਹਨ ।
ਹੋਰ ਵੇਖੋ :ਅਕਸ਼ੇ ਕੁਮਾਰ ਪਹੁੰਚਣਗੇ ਮੰਗਲ ਗ੍ਰਹਿ ‘ਤੇ ,ਦੇਖੋ ਕਿਸ ਤਰ੍ਹਾਂ
pammi bai
ਉਹਨਾਂ ਨੇ ਭੰਗੜੇ ਅਤੇ ਗਾਇਕੀ ਨਾਲ ਹਰ ਵਰਗ ਦੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ ਹੈ। ਭੰਗੜੇ ਵਿੱਚ ਹੇਠਲੀ ਕਤਾਰ ਦੇ ਕਲਾਕਾਰਾਂ ਵਿੱਚੋਂ ਉੱਠ ਕੇ ਉਹ ਪਹਿਲੀ ਕਤਾਰ ਦੇ ਭੰਗੜਚੀਆਂ ਦਾ ਮੋਢੀ ਬਣਿਆ ਹੈ ।ਪੰਮੀ ਬਾਈ ਦਾ ਆਪਣਾ ਅੰਦਾਜ਼ ਹੈ। ਉਹ ਕਦੇ ਕਿਸੇ ਦੀ ਨਕਲ ਨਹੀਂ ਕਰਦਾ। ਪੰਮੀ ਬਾਈ ਨੇ 'ਜੀਅ ਨੀਂ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ', 'ਦੋ ਚੀਜ਼ਾਂ ਜੱਟ ਮੰਗਦਾ', 'ਮਿਰਜ਼ਾ', 'ਫੱਤੂ', 'ਪੱਗ' ਤੇ 'ਲੰਘ ਆ ਜਾ ਪੱਤਣ ਝਨਾ ਦਾ ਯਾਰ' ਵਰਗੇ ਅਮਰ ਗੀਤ ਪੰਜਾਬੀਆਂ ਦੀ ਝੋਲੀ ਪਾਏ ਹਨ ।
ਹੋਰ ਵੇਖੋ :ਸ਼ਾਹਰੁਖ ਖਾਨ ਨੇ ਸਿੱਖਾਂ ਦੇ ਦਿਲਾਂ ਨੂੰ ਪਹੁੰਚਾਈ ਠੇਸ, ਤਸਵੀਰਾਂ ‘ਚ ਦੇਖੋ ਕਿਸ ਤਰ੍ਹਾਂ
pammi bai
ਪੰਮੀ ਬਾਈ ਨੇ ਐਮ.ਏ. ਪੰਜਾਬੀ ਲਿਟਰੇਚਰ ਅਤੇ ਲੋਕ ਪ੍ਰਸ਼ਾਸਨ, ਐਲ.ਐਲ.ਬੀ. ਤੇ ਲੋਕ ਪ੍ਰਸ਼ਾਸਨ ਵਿੱਚ ਡਿਪਲੋਮਾ ਕੀਤਾ ਹੈ। ਉਹਨਾਂ ਨੇ ਛੋਟੀ ਉਮਰ ਵਿੱਚ ਆਪਣਾ ਉਸਤਾਦ ਮਰਹੂਮ ਸ੍ਰੀ ਭਾਨਾ ਰਾਮ ਜੀ ਨੂੰ ਧਾਰਿਆ ਸੀ। ਉਨ੍ਹਾਂ ਕੋਲੋਂ ਹੀ ਪੰਮੀ ਬਾਈ ਨੇ ਕਲਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ ਸਨ। ਪੰਮੀ ਬਾਈ ਦੀ ਪਹਿਲੀ ਕੈਸਿਟ 'ਜਵਾਨੀ ਵਾਜਾਂ ਮਾਰਦੀ' ਸੀ ਜਿਸ ਨਾਲ ਉਹਨਾਂ ਦੀ ਪਛਾਣ ਬਣੀ ਸੀ ।ਉਸ ਤੋਂ ਬਾਅਦ ਪੰਮੀ ਬਾਈ ਨੇ ਇੱਕ ਤੋਂ ਬਾਅਦ ਇੱਕ ਨੱਚ-ਨੱਚ ਪਾਉਣੀ ਏ ਧਮਾਲ, ਬਾਰੀ ਬਰਸੀ, ਗਿੱਧਾ ਮਲਵਈਆਂ ਦਾ, ਕਿਸੇ ਦਾ ਰਾਮ ਕਿਸੇ ਦਾ ਅੱਲ੍ਹਾ, ਨੱਚਦੇ ਪੰਜਾਬੀ, ਢੋਲ 'ਤੇ ਧਮਾਲਾਂ ਪੈਣਗੀਆਂ, ਪੰਜਾਬਣ, ਪੁੱਤ ਪੰਜਾਬੀ ਤੇ ਹੋਰ ਵੀ ਕਈ ਕੈਸਿਟਾਂ ਪੰਜਾਬੀ ਸਰੋਤਿਆਂ ਨੂੰ ਦਿੱਤੀਆਂ । ਸੋ ਇਹ ਪੰਮੀ ਬਾਈ ਦੀਆਂ ਕੋਸ਼ਿਸ਼ਾਂ ਹੀ ਹਨ ਜਿੰਨ੍ਹਾ ਦੀ ਬਦੋਲਤ ਅੱਜ ਸਟੇਜਾਂ 'ਤੇ ਪੁਰਾਤਨ ਸਾਜ਼ਾਂ ਜਿਵੇਂ ਸਾਰੰਗੀ, ਢੱਡ, ਅਲਗੋਜ਼ੇ, ਤੂੰਬੀ ਦਿਖਾਈ ਦੇਣ ਲੱਗੇ ਹਨ ।