ਅੱਜ ਹੈ ਕਲੇਰ ਕੰਠ ਦਾ ਜਨਮ ਦਿਨ, ਇਸ ਤਰ੍ਹਾਂ ਮਿਲਿਆ ਸੀ ਕਲੇਰ ਕੰਠ ਨੂੰ ਪਹਿਲੀ ਕੈਸੇਟ ਕੱਢਣ ਦਾ ਮੌਕਾ

Reported by: PTC Punjabi Desk | Edited by: Rupinder Kaler  |  May 07th 2020 01:17 PM |  Updated: May 07th 2020 01:17 PM

ਅੱਜ ਹੈ ਕਲੇਰ ਕੰਠ ਦਾ ਜਨਮ ਦਿਨ, ਇਸ ਤਰ੍ਹਾਂ ਮਿਲਿਆ ਸੀ ਕਲੇਰ ਕੰਠ ਨੂੰ ਪਹਿਲੀ ਕੈਸੇਟ ਕੱਢਣ ਦਾ ਮੌਕਾ

ਗਾਇਕ ਕਲੇਰ ਕੰਠ ਦਾ ਅੱਜ ਜਨਮ ਦਿਨ ਹੈ । ਆਪਣੇ ਜਨਮ ਦਿਨ ਤੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ‘ਅੱਜ ਉਹਨਾਂ ਦਾ ਹੈਪੀ ਵਾਲਾ ਬਰਥ-ਡੇਅ ਹੈ’ । ਕਲੇਰ ਕੰਠ ਨੂੰ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ । ਕਲੇਰ ਕੰਠ ਮਿਊਜ਼ਿਕਲ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ‘ਹੁਣ ਤੇਰੀ ਨਿਗਾਹ ਬਦਲ ਗਈ’, ‘ਦੱਸ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ’, ‘ਉਡੀਕਾਂ’ ਅਤੇ ‘ਤੇਰੀ ਯਾਦ ਸੱਜਣਾ’ ਵਰਗੇ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B_2-i9NF-k4/

ਕਲੇਰ ਕੰਠ ਨੂੰ ਸੁਰਾਂ ਦਾ ਸੁਲਤਾਨ ਕਹਿ ਲਿਆ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ।ਕਲੇਰ ਕੰਠ ਨੇ ਆਪਣੇ ਮਿਊਜ਼ਿਕ ਕਰੀਅਰ ਵਿੱਚ ਏਨੇਂ ਹਿੱਟ ਗਾਣੇ ਦਿੱਤੇ ਹਨ ਕਿ ਹਰ ਕੋਈ ਉਸ ਨੂੰ ਦਿਲੋਂ ਪਿਆਰ ਕਰਦਾ ਹੈ । ਕਲੇਰ ਕੰਠ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਜਲੰਧਰ ਦੇ ਨਕੋਦਰ ਦੇ ਰਹਿਣ ਵਾਲਾ ਹੈ ।

https://www.instagram.com/p/B_q8I4zlmPV/

ਕਲੇਰ ਕੰਠ ਦਾ ਅਸਲੀ ਨਾਂ ਹਰਵਿੰਦਰ ਕਲੇਰ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ ਕੱਢਣ ਤੋਂ ਬਾਅਦ ਆਪਣਾ ਨਾਂਅ ਬਦਲ ਕੇ ਕਲੇਰ ਕੰਠ ਰੱਖ ਲਿਆ ਸੀ ।ਕਲੇਰ ਕੰਠ ਨੇ ਪੀਟੀਸੀ ਸ਼ੋਅ ਕੇਸ ਵਿੱਚ ਖੁਲਾਸਾ ਕੀਤਾ ਹੈ ਕਿ ਉਸ ਨੇ ਮਿਊਜ਼ਿਕ ਦੀ ਸਿੱਖਿਆ ਸਿਰਫ਼ ਗਾਇਕ ਬਣਨ ਲਈ ਨਹੀਂ ਸੀ ਲਈ, ਬਲਕਿ ਉਸ ਨੂੰ ਸੰਗੀਤ ਦਾ ਇੱਕ ਜਨੂੰਨ ਸੀ ਜਿਸ ਕਰਕੇ ਉਸ ਨੇ ਇਸ ਦੀ ਸਿੱਖਿਆ ਲਈ ਸੀ ।ਇੱਕ ਹੋਰ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਗਾਇਕ ਬਣੇ ।

https://www.youtube.com/watch?v=bvzhNLHHtrA&feature=emb_logo

ਉਹਨਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਸਰਕਾਰੀ ਨੌਕਰੀ ਕਰੇ । ਕਾਲਜ ਦੇ ਇੱਕ ਪ੍ਰੋਗਰਾਮ ਦੌਰਾਨ ਕਲੇਰ ਕੰਠ ਨੂੰ ਮਸ਼ਹੂਰ ਗੀਤਕਾਰ ਮਦਨ ਜਲੰਧਰੀ ਨੇ ਸੁਣਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਲੇਰ ਕੰਠ ਨਾਲ ਮੁਲਾਕਾਤ ਕੀਤੀ ਤੇ ਕਲੇਰ ਕੰਠ ਦੀ 1998 ਵਿੱਚ ਪਹਿਲੀ ਐਲਬਮ ਆਈ । ਇਸ ਕੈਸੇਟ ਤੋਂ ਬਾਅਦ ਕਲੇਰ ਕੰਠ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network