ਜੈਜ਼ੀ ਬੀ ਦੇ ਜਨਮਦਿਨ ‘ਤੇ ਲਾਈਫ ਪਾਟਨਰ ਹਰਦੀਪ ਕੌਰ ਨੇ ਪਾਈ ਪਿਆਰ ਭਰੀ ਪੋਸਟ, ਪੰਜਾਬੀ ਗਾਇਕ ਵੀ ਕਰ ਰਹੇ ਨੇ ਬਰਥਡੇਅ ਵਿਸ਼

Reported by: PTC Punjabi Desk | Edited by: Lajwinder kaur  |  April 01st 2020 10:58 AM |  Updated: April 01st 2020 11:03 AM

ਜੈਜ਼ੀ ਬੀ ਦੇ ਜਨਮਦਿਨ ‘ਤੇ ਲਾਈਫ ਪਾਟਨਰ ਹਰਦੀਪ ਕੌਰ ਨੇ ਪਾਈ ਪਿਆਰ ਭਰੀ ਪੋਸਟ, ਪੰਜਾਬੀ ਗਾਇਕ ਵੀ ਕਰ ਰਹੇ ਨੇ ਬਰਥਡੇਅ ਵਿਸ਼

ਨਾਗ, ਮਿੱਤਰਾਂ ਦੇ ਬੂਟ, ਮਹਾਰਾਜੇ, ਵਰਗੇ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਜੈਜ਼ੀ ਬੀ ਅੱਜ ਆਪਣਾ 45ਵਾਂ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦੀ ਲਾਈਫ ਪਾਟਨਰ ਹਰਦੀਪ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਜੈਜ਼ੀ ਬੀ ਦੀ ਤਸਵੀਰ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਬਰਥਡੇਅ ਬੇਬੀ!  ਜਨਮਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ! ਖ਼ੈਰ ਉਹਨਾਂ ਵਿਚੋਂ ਇਕ ਪਹਿਲਾਂ ਹੀ ਹੈ ਕਿ ਲਾਕਡਾਉਨ ਕਰਕੇ ਅਸੀਂ ਸਾਰੇ ਇਕੱਠੇ ਹੀ ਹਾਂ !  ਤੁਹਾਨੂੰ ਹਮੇਸ਼ਾ ਅਤੇ ਸਦਾ ਲਈ ਪਿਆਰ ਕਰਦੇ ਰਹਾਂਗੇ !

ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਵੀ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਯੋ ਯੋ ਹਨੀ ਸਿੰਘ ਨੇ ਵੀ ਫੋਟੋ ਸ਼ੇਅਰ ਕਰਦੇ ਹੋਏ ਜੈਜ਼ੀ ਬੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ ।

 

View this post on Instagram

 

Happy birthday to our one and only living legend @jazzyb phaji. Love you lots!! #happybirthday #yoyohoneysingh

A post shared by Yo Yo Honey Singh (@yyhsofficial) on

ਜੇ ਗੱਲ ਕਰੀਏ ਜੈਜ਼ੀ ਬੀ ਦੀ ਜ਼ਿੰਦਗੀ ਬਾਰੇ ਤਾਂ ਉਹ ਪੰਜ ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਨਾਲ ਵੈਨਕੂਵਰ ਕੈਨੇਡਾ ਚਲੇ ਗਏ ਸੀ । ਪਰ ਵਿਦੇਸ਼ ‘ਚ ਵੀ ਰਹਿ ਕਿ ਉਨ੍ਹਾਂ ਨੇ ਪੰਜਾਬੀ, ਪੰਜਾਬ ਤੇ ਪੰਜਾਬੀਅਤ ਨੂੰ ਨਹੀਂ ਛੱਡਿਆ । ਦੱਸ ਦਈਏ ਜੈਜ਼ੀ ਬੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ । ਉਹਨਾਂ ਦਾ ਵਿਆਹ ਹਰਦੀਪ ਕੌਰ ਨਾਲ ਹੋਇਆ । ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ।

ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ ਬੀ ਨੇ 1993  ਵਿੱਚ ਪਹਿਲੀ ਕੈਸੇਟ ਕੱਢੀ ਸੀ ਘੁੱਗੀਆਂ ਦਾ ਜੋੜਾ । ਇਸ ਕੈਸੇਟ ਨੂੰ ਲੋਕਾਂ ਦਾ ਚੰਗਾ ਪਿਆਰ ਮਿਲਿਆ ਸੀ । ਇਸ ਕੈਸੇਟ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟ ਕੱਢੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਜੱਟ ਦਾ ਫਲੈਗ’, ਮਿਸ ਕਰਦਾ, ਦਿਲ ਲੁੱਟਿਆ, ਵਨ ਮਿਲੀਅਨ, ਜਵਾਨੀ, ਵਰਗੇ ਕਈ ਸੁਪਰ ਹਿੱਟ ਗੀਤ ਤੋਂ ਇਲਾਵਾ ਧਾਰਮਿਕ ਗੀਤ ਵੀ ਦੇ ਚੁੱਕੇ ਨੇ । ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਗੀਤ ਗਾ ਚੁੱਕੇ ਨੇ । ਕੁਲਦੀਪ ਮਾਣਕ ਨੂੰ ਉਹ ਆਪਣਾ ਗੁਰੂ ਮੰਨਦਾ ਹੈ । ਉਹ ਅਕਸਰ ਹੀ ਆਪਣੇ ਉਸਤਾਦ ਲਈ ਭਾਵੁਕ ਪੋਸਟਾਂ ਪਾ ਕੇ ਯਾਦ ਕਰਦੇ ਰਹਿੰਦੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network