ਰਿਤਿਕ ਰੌਸ਼ਨ ਅੱਜ ਮਨਾ ਰਹੇ ਨੇ ਆਪਣਾ 49ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
Happy Birthday Hrithik Roshan: ਬਾਲੀਵੁੱਡ ਅਜਾਕਾਰ ਰਿਤਿਕ ਰੌਸ਼ਨ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਅਦਾਕਾਰ ਦੇ ਜਨਮਦਿਨ 'ਤੇ ਉਨ੍ਹਾਂ ਦੇ ਸਾਥੀ ਕਲਾਕਾਰ ਤੇ ਫੈਨਜ਼ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਰਿਤਿਕ ਰੌਸ਼ਨ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ।
Image Source: Instagram
ਬਾਲੀਵੁੱਡ ਦੇ ਹੈਂਡਸਮ ਹੰਕ ਮੰਨੇ ਜਾਣ ਵਾਲੇ ਰਿਤਿਰ ਰੌਸ਼ਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਰਿਤਿਰ ਰੌਸ਼ਨ ਅਦਾਕਾਰ ਤੇ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੌਸ਼ਨ ਦੇ ਬੇਟੇ ਹਨ। ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਤੇ ਡਾਂਸ ਨਾਲ ਰਿਤਿਕ ਰੌਸ਼ਨ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਮਾਮਯਾਬ ਰਹੇ।
ਰਿਤਿਕ ਰੌਸ਼ਨ ਨੇ ਬਤੌਰ ਬਾਲ ਕਲਾਕਾਰ ਫ਼ਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਿਤਿਕ 6 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਫ਼ਿਲਮ ਆਸ਼ਾ 'ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਰਿਤਿਕ ਨੇ ਬਤੌਰ ਬਾਲ ਕਲਾਕਰਾ ਫ਼ਿਲਮ ਆਸ-ਪਾਸ ਵਿੱਚ ਨਜ਼ਰ ਆਏ। ਬਤੌਰ ਬਾਲ ਕਲਾਕਾਰ ਵੀ ਰਿਤਿਕ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।
Image Source: Instagram
ਇਸ ਮਗਰੋਂ ਆਪਣੀ ਪੜ੍ਹਾਈ ਦੇ ਚੱਲਦੇ ਰਿਤਿਕ ਰੌਸ਼ਨ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ । ਲੰਮੇਂ ਸਮੇਂ ਬਾਅਦ ਸਾਲ 2002 'ਚ ਰਿਤਿਕ ਨੇ ਮੁੜ ਵੱਡੇ ਪਰਦੇ ਬਤੌਰ ਲੀਡ ਹੀਰੋ ਐਂਟਰੀ ਕੀਤੀ। ਰਿਤਿਕ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 'ਚ ਫਿਲਮ 'ਕਹੋ ਨਾ ਪਿਆਰ ਹੈ' ਨਾਲ ਕੀਤੀ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਰੌਸ਼ਨ ਨੇ ਕੀਤਾ ਸੀ। ਇਸ ਫ਼ਿਲਮ 'ਚ ਰਿਤਿਕ ਨਾਲ ਅਮੀਸ਼ਾ ਪਟੇਲ ਵੀ ਨਜ਼ਰ ਆਈ ਸੀ। ਅਦਾਕਾਰ ਦੀ ਪਹਿਲੀ ਹੀ ਫ਼ਿਲਮ ਸੁਪਰਹਿੱਟ ਸਾਬਿਤ ਹੋਈ। ਇਸ ਫ਼ਿਲਮ ਨੇ ਰਿਤਿਕ ਨੂੰ ਰਾਤੋ-ਰਾਤ ਸੁਪਰਸਟਾਰ ਬਣਾ ਦਿੱਤਾ।
ਰਿਪੋਰਟ ਮੁਤਾਬਕ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਸਾਲ 2000 'ਚ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਰਿਤਿਕ ਨੂੰ 30 ਹਜ਼ਾਰ ਤੋਂ ਵੀ ਜ਼ਿਆਦਾ ਵਿਆਹ ਦੇ ਪ੍ਰਸਤਾਵ ਆਏ ਸਨ। ਇਸ ਗੱਲ ਦਾ ਖੁਲਾਸਾ ਖ਼ੁਦ ਅਦਾਕਾਰ ਨੇ ਕਪਿਲ ਸ਼ਰਮਾ ਸ਼ੋਅ ਦੌਰਾਨ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ 'ਕਹੋ ਨਾ ਪਿਆਰ ਹੈ' ਨੇ ਬਾਕਸ ਆਫਿਸ 'ਤੇ 80 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਫ਼ਿਲਮ 'ਚ ਰਿਤਿਕ ਰੋਸ਼ਨ ਤੋਂ ਇਲਾਵਾ ਅਨੁਪਮ ਖੇਰ, ਦਿਲੀਪ ਤਾਹਿਲ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ।
Image Source: Twitter
ਹੋਰ ਪੜ੍ਹੋ: ਮੁੜ ਕੰਮ 'ਤੇ ਪਰਤੇ ਨਛੱਤਰ ਗਿੱਲ, ਪਤਨੀ ਦੇ ਦਿਹਾਂਤ ਤੋਂ ਬਾਅਦ ਕੀਤਾ ਪਹਿਲਾ ਸਟੇਜ ਸ਼ੋਅ
ਮੀਡੀਆ ਰਿਪੋਰਟਸ ਮੁਤਾਬਕ ਇਸ ਸਮੇਂ ਰਿਤਿਕ ਦੀ ਕੁੱਲ ਜਾਇਦਾਦ 3000 ਕਰੋੜ ਰੁਪਏ ਹੈ। ਇੱਕ ਸ਼ਾਨਦਾਰ ਅਭਿਨੇਤਾ ਹੋਣ ਦੇ ਨਾਲ, ਰਿਤਿਕ ਇੱਕ ਸਫਲ ਕਾਰੋਬਾਰੀ ਵੀ ਹਨ ਦੂਜੇ ਪਾਸੇ ਅਭਿਨੇਤਾ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੁੰਬਈ ਦੇ ਜੁਹੂ-ਵਰਸੋਵਾ ਲਿੰਕ ਰੋਡ 'ਤੇ ਇਕ ਆਲੀਸ਼ਾਨ ਡੁਪਲੈਕਸ ਘਰ ਹੈ।ਫਿਲਹਾਲ ਇਸ ਦੀ ਕੀਮਤ 100 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਅਦਾਕਾਰ ਕੋਲ 10 ਤੋਂ ਵੱਧ ਮਹਿੰਗੀਆਂ ਕਾਰਾਂ ਹਨ।