ਹਰਭਜਨ ਮਾਨ ਨੇ ਭਰਾ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਕਿਹਾ-‘ਪਿਆਰੇ ਤੇ ਲਾਡਲੇ ਛੋਟੇ ਵੀਰ ਗੁਰਸੇਵਕ ਨੂੰ ਜਨਮ ਦਿਨ ਦੀ ਵਧਾਈ ਹੋਵੇ’
Happy Birthday Gursewak Mann: ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੀ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਗਾਇਕ ਹਰਭਜਨ ਮਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਛੋਟੇ ਭਰਾ ਗੁਰਸੇਵਕ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਹੋਰ ਪੜ੍ਹੋ : ਰਾਖੀ ਸਾਵੰਤ ਨੇ ਵੀ ਰੱਖਿਆ ਆਪਣੇ ਬੁਆਏਫ੍ਰੈਂਡ ਆਦਿਲ ਦੇ ਲਈ ਕਰਵਾ ਚੌਥ ਦਾ ਵਰਤ, ਹੱਥਾਂ ‘ਤੇ ਲਗਵਾਈ ਆਦਿਲ ਦੇ ਨਾਮ ਦੀ ਮਹਿੰਦੀ
image source Instagram
ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਭਰਾ ਦੇ ਨਾਲ ਕੁਝ ਤਸਵੀਰ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਅੰਮੜੀ ਦਾ ਜਾਇਆ...ਪਿਆਰੇ ਤੇ ਲਾਡਲੇ ਛੋਟੇ ਵੀਰ ਗੁਰਸੇਵਕ ਨੂੰ ਜਨਮ ਦਿਨ ਦੀ ਵਧਾਈ ਹੋਵੇ...ਵਾਹਿਗੁਰੂ ਹਮੇਸ਼ਾ ਗੁਰਸੇਵਕ ਤੇ ਪਰਿਵਾਰ ਨੂੰ ਚੜ੍ਹਦੀ ਕਲਾ ‘ਚ ਰੱਖੇ’। ਇਸ ਪੋਸਟ ਉੱਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਗੁਰਸੇਵਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
image source Instagram
ਦੱਸ ਦਈਏ ਗਾਇਕ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ ਕਮਰਸ਼ੀਅਲ ਪਾਇਲਟ ਵੀ ਹਨ। ਉਹ ਕੈਨੇਡਾ ਚ ਬਤੌਰ ਪਾਇਲਟ ਆਪਣੀ ਸੇਵਾਵਾਂ ਨਿਭਾ ਰਹੇ ਹਨ। ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਵੀ ਦੇ ਚੁੱਕੇ ਨੇ । ਗੁਰਸੇਵਕ ਮਾਨ ਨੂੰ ਕਈ ਸਾਜ਼ ਵੀ ਵਜਾਉਂਣੇ ਆਉਂਦੇ ਹਨ। ਦੋਵੇਂ ਭਰਾਵਾਂ ਦੀ ਗਾਇਕੀ ਨੂੰ ਦੇਸ਼ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।
image source Instagram
View this post on Instagram