ਦੀਪਿਕਾ ਪਾਦੂਕੋਣ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
Happy Birthday Deepika Padukone: ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚੋਂ ਇੱਕ ਦੀਪਿਕਾ ਪਾਦੂਕੋਣ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। 15 ਸਾਲ ਦੇ ਆਪਣੇ ਐਕਟਿੰਗ ਕਰੀਅਰ 'ਚ ਦੀਪਿਕਾ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਆਓ ਅਦਾਕਾਰਾ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।
image Source : Instagram
ਆਪਣੀ ਪਹਿਲੀ ਫ਼ਿਲਮ 'ਓਮ ਸ਼ਾਂਤੀ ਓਮ' ਰਾਹੀਂ ਦੀਪਿਕਾ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਨਾਉਣ ਵਿੱਚ ਕਾਮਯਾਬ ਰਹੀ। ਇਸ ਫ਼ਿਲਮ ਮਗਰੋਂ ਦੀਪਿਕਾ ਨੇ ਕਦੇ ਪਿਛੇ ਮੁੜ ਕੇ ਨਹੀਂ ਵੇਖਿਆ। ਅਦਾਕਾਰਾ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਦੋਹਾਂ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ।
ਦੀਪਿਕਾ ਪਾਦੁਕੋਣ ਨੇ ਬਾਲੀਵੁੱਡ 'ਚ ਕਾਫੀ ਨਾਂ ਕਮਾਇਆ ਹੈ। ਦੀਪਿਕਾ ਪਾਦੂਕੋਣ ਦਾ ਨਾਂਅ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਦੀ ਸੂਚੀ 'ਚ ਸਭ ਤੋਂ ਉੱਪਰ ਹੈ, ਪਰ ਇਸ ਸਭ ਦੇ ਬਾਵਜੂਦ ਵੀ ਕੁਝ ਅਜਿਹੇ ਵਿਵਾਦ ਸਾਹਮਣੇ ਆਏ ਹਨ, ਜਿਸ ਲਈ ਦੀਪਿਕਾ ਪਾਦੁਕੋਣ ਦੀ ਕਾਫੀ ਆਲੋਚਨਾ ਹੋ ਰਹੀ ਹੈ। ਕਦੇ ਦੀਪਿਕਾ ਪਾਦੁਕੋਣ ਦੀ ਬਿਕਨੀ ਨੂੰ ਲੈ ਕੇ ਵਿਵਾਦ ਹੋਇਆ ਤਾਂ ਕਦੇ ਅਦਾਕਾਰਾ ਦੀ ਨਾਗਰਿਕਤਾ 'ਤੇ ਸਵਾਲ ਚੁੱਕੇ ਗਏ। ਇਸ ਖ਼ਾਸ ਰਿਪੋਰਟ 'ਚ ਅਸੀਂ ਤੁਹਾਨੂੰ ਦੀਪਿਕਾ ਪਾਦੂਕੋਣ ਦੀ ਜ਼ਿੰਦਗੀ ਨਾਲ ਜੁੜੇ ਸਭ ਤੋਂ ਵੱਡੇ ਵਿਵਾਦਾਂ ਬਾਰੇ ਦੱਸਣ ਜਾ ਰਹੇ ਹਾਂ।
Image Source : Twitter
ਜੇਐਨਯੂ ਜਾਣ 'ਤੇ ਹੋਇਆ ਵਿਵਾਦ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਫਿਲਮ 'ਛਪਾਕ' ਦੀ ਰਿਲੀਜ਼ ਤੋਂ ਪਹਿਲਾਂ ਜੇਐਨਯੂ ਗਈ ਸੀ। ਇਥੋਂ ਉਨ੍ਹਾਂ ਦੀ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਦੀਪਿਕਾ ਪਾਦੂਕੋਣ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਗਿਆ। ਇਸ ਦੌਰਾਨ ਅਦਾਕਾਰਾ ਕਾਲੇ ਰੰਗ ਦੇ ਕਪੜਿਆਂ 'ਚ ਨਜ਼ਰ ਆਈ ਤੇ ਫ਼ਿਲਮ ਵਿੱਚ ਐਸਿਡ ਅਟੈਕ ਕਰਨ ਵਾਲੇ ਵਿਅਕਤੀ ਨੂੰ ਵੱਖ ਧਰਮ ਵਾਲਾ ਵਿਖਾਏ ਜਾਣ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ।
ਫ਼ਿਲਮ ਪਦਮਾਵਤ ਦਾ ਵਿਵਾਦ
ਦੀਪਿਕਾ ਪਾਦੁਕੋਣ ਦੀ ਫ਼ਿਲਮ ਪਦਮਾਵਤ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਫ਼ਿਲਮ ਦਾ ਨਾਂ ਵੀ ਬਦਲ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਲਮ ਦਾ ਪਹਿਲਾ ਨਾਂ ਪਦਮਾਵਤੀ ਸੀ। ਹਾਲਾਂਕਿ ਫ਼ਿਲਮ ਰਿਲੀਜ਼ ਹੋਣ ਮਗਰੋਂ ਦੀਪਿਕਾ ਦੀ ਅਦਾਕਾਰੀ ਅਤੇ ਘੁੰਮਰ ਗੀਤ 'ਤੇ ਕੀਤੇ ਗਏ ਡਾਂਸ ਦੀ ਕਾਫੀ ਤਾਰੀਫ ਹੋਈ ਸੀ।
ਦੀਪਿਕਾ ਦੀ ਨਾਗਰਿਕਤਾ ਨੂੰ ਲੈ ਕੇ ਉੱਠੇ ਸਵਾਲ
ਬੇਹੱਦ ਹੀ ਘੱਟ ਲੋਕ ਜਾਣਦੇ ਹਨ ਕਿ ਦੀਪਿਕਾ ਦਾ ਜਨਮ ਭਾਰਤ 'ਚ ਨਹੀਂ ਸਗੋਂ ਡੈਨਮਾਰਕ ਵਿਖੇ ਹੋਇਆ ਹੈ। ਦੀਪਿਕਾ ਨੂੰ ਉਸ ਦੀ ਨਾਗਰਿਕਤਾ ਨੂੰ ਲੈ ਕੇ ਵੀ ਕਾਫੀ ਟ੍ਰੋਲ ਕੀਤਾ ਗਿਆ ਹੈ। ਇਹ ਵਿਵਾਦ ਵਧ ਜਾਣ ਮਗਰੋਂ ਦੀਪਿਕਾ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੇਰੇ ਕੋਲ ਇੰਡੀਅਨ ਪਾਸਪੋਰਟ ਹੈ ਤੇ ਇਸ ਤੋਂ ਇਲਾਵਾ ਚੋਣਾਂ ਦੌਰਾਨ ਵੋਟ ਪਾ ਕੇ ਅਦਾਕਾਰਾ ਨੇ ਟ੍ਰੋਲਰਸ ਦੀ ਬੋਲਤੀ ਬੰਦ ਕਰ ਦਿੱਤੀ ਸੀ।
image source: instagram
ਡਰੱਗ ਕੇਸ 'ਚ ਪੁੱਛਗਿੱਛ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ 'ਤੇ ਕਈ ਸਵਾਲ ਉੱਠ ਰਹੇ ਹਨ। ਇਸ ਦੌਰਾਨ ਨਸ਼ੇ ਦੇ ਇੱਕ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਹੋਈ। ਇਸ ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਦੀਪਿਕਾ ਪਾਦੂਕੋਣ ਦਾ ਨਾਂ ਵੀ ਇਸ 'ਚ ਜੁੜਿਆ ਸੀ। ਜਿਸ ਲਈ ਦੀਪਿਕਾ ਪਾਦੂਕੋਣ ਤੋਂ ਪੁੱਛਗਿੱਛ ਕੀਤੀ ਗਈ ਸੀ। ਹਲਾਂਕਿ ਬਾਅਦ 'ਚ ਅਦਾਕਾਰਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ।
ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਅਮਰੀਕਾ 'ਚ ਬਣਵਾ ਰਹੇ ਨੇ 'ਵਰਲਡ ਕਲਾਸ' ਸਟੇਡੀਅਮ, ਜਾਣੋ ਕੀ ਹੈ ਇਸ ਦੀ ਖਾਸੀਅਤ
ਫ਼ਿਲਮ ਪਠਾਨ ਦੇ ਗੀਤ ਬੇਸ਼ਰਮ ਰੰਗ ਨੂੰ ਲੈ ਕੇ ਛਿੜਿਆ ਵਿਵਾਦ
ਹਾਲ ਹੀ 'ਚ ਦੀਪਿਕਾ ਪਾਦੂਕੋਣ ਤੇ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦਾ ਗੀਤ ਬੇਸ਼ਰਮ ਰੰਗ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਦੀਪਿਕਾ ਪਾਦੂਕੋਣ ਬਿਕਨੀ ਪਹਿਨੀ ਨਜ਼ਰ ਆਈ। ਦੀਪਿਕਾ ਪਾਦੁਕੋਣ ਦੇ ਬਿਕਨੀ ਦੇ ਰੰਗ ਨੂੰ ਲੈ ਕੇ ਕਾਫੀ ਵਿਵਾਦ ਹੋਇਆ। ਜਿਸ ਕਾਰਨ ਲੋਕਾਂ ਨੇ ਇਸ ਫ਼ਿਲਮ ਨੂੰ ਬਾਈਕਾਟ ਕਰਨ ਦੀ ਮੰਗ ਵੀ ਕਰ ਰਹੇ ਹਨ।