ਅੱਜ ਹੈ ਐਮੀ ਵਿਰਕ ਦਾ ਜਨਮਦਿਨ, ਜਗਦੀਪ ਸਿੱਧੂ ਸਮੇਤ ਕਈ ਹਸਤੀਆਂ ਨੇ ਦਿੱਤੀਆਂ ਵਧਾਈਆਂ
ਲਓ ਜੀ ਅੱਜ ਹੈ ਸੌਂਕਣ ਸੌਂਕਣੇ ਦੇ ਹੀਰੋ ਯਾਨੀਕਿ ਐਮੀ ਵਿਰਕ ਦਾ ਜਨਮਦਿਨ। ਏਨੀਂ ਦਿਨੀਂ ਉਹ ਆਪਣੀ ਫ਼ਿਲਮ ਸੌਂਕਣ ਸੌਂਕਣੇ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਰ ਇੱਕ ਨੂੰ ਆਪਣੇ ਗੀਤਾਂ ‘ਤੇ ਭੰਗੜੇ ਪਵਾਉਣ ਵਾਲੇ ਗਾਇਕ ਐਮੀ ਵਿਰਕ ਦਾ ਅੱਜ ਖ਼ਾਸ ਦਿਨ ਹੈ । ਜਿਸ ਕਰਕੇ ਸੋਸ਼ਲ ਮੀਡੀਆ ਪ੍ਰਸ਼ੰਸਕ ਪੋਸਟਾਂ ਪਾ ਕੇ ਐਮੀ ਵਿਰਕ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।
ਹੋਰ ਪੜ੍ਹੋ : ਸੋਨਮ ਕਪੂਰ ਨੇ ਅੱਜ ਦੇ ਦਿਨ ਆਨੰਦ ਆਹੂਜਾ ਨਾਲ ਲਈਆਂ ਸੀ ਲਾਵਾਂ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
Image Source: YouTube
ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਐਮੀ ਵਿਰਕ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘One in a billion...ਮੈਨ ਵਿਦ ਗੋਲਡਨ ਹਾਰਟ...ਹੈਪੀ ਬਰਥਡੇਅ ਸਾਰਦਾਰਾ...ਬਾਬਾ ਤੇਰੇ ਸਾਰੇ ਸੁਫ਼ਨੇ ਪੂਰੇ ਕਰੇ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸ ਵੀ ਕਮੈਂਟ ਕਰਕੇ ਐਮੀ ਵਿਰਕ ਨੂੰ ਜਨਮਦਿਨ ਦੀ ਵਧਾਈ ਦੇ ਰਿਹਾ ਹੈ।
ਐਮੀ ਵਿਰਕ ਦੇ ਖਾਸ ਦੋਸਤ ਮਨਿੰਦਰ ਬੁੱਟਰ ਨੇ ਵੀ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ-ਹੈਪੀ ਬਰਥਡੇਅ ਭਰਾ’। ਮਨਿੰਦਰ ਬੁੱਟਰ ਨੇ ਇੱਕ ਨਹੀਂ ਸਗੋਂ 8 ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਐਮੀ ਵਿਰਕ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟ ਰਹੇ ਨੇ। ਪਿਛਲੇ ਸਾਲ ਉਹ ਪੁਆੜਾ ਤੇ ਕਿਸਮਤ-2 ਵਰਗੀ ਫ਼ਿਲਮਾਂ ਦੇ ਨਾਲ ਵਾਹ ਵਾਹੀ ਖੱਟ ਸੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ 83 ‘ਚ ਨਜ਼ਰ ਆਏ ਸਨ।
ਹਾਲ ਹੀ ਚ ਉਹ ਆਜਾ ਮੈਕਸੀਕੋ ਚੱਲੀਏ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਬਹੁਤ ਜਲਦ ਉਹ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੇ ਨਾਲ ‘ਸੌਂਕਣ ਸੌਂਕਣੇ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਐਮੀ ਵਿਰਕ ਜੋ ਕਿ ਵਿੱਕੀ ਕੌਸ਼ਲ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਪੰਜਾਬੀ ਫ਼ਿਲਮਾਂ ਦੇ ਨਾਲ ਕਈ ਬਾਲੀਵੁੱਡ ਦੀਆਂ ਫ਼ਿਲਮਾਂ ਹਨ।
ਹੋਰ ਪੜ੍ਹੋ : ਵਿਆਹ ‘ਚ ਲਾੜੇ ਦੀ ‘ਸ਼ੇਰਵਾਨੀ’ ਨੂੰ ਲੈ ਕੇ ਹੋਇਆ ਹੰਗਾਮਾ, ਬਾਰਾਤੀਆਂ ਤੇ ਕੁੜੀਆਂ ਵਾਲਿਆਂ ‘ਚ ਹੋਈ ਜੰਮ ਕੇ ਪੱਥਰਬਾਜ਼ੀ
View this post on Instagram
View this post on Instagram