ਹੰਸਿਕਾ ਮੋਟਵਾਨੀ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਦੇ ਰਹੇ ਵਧਾਈ

Reported by: PTC Punjabi Desk | Edited by: Pushp Raj  |  December 02nd 2022 12:32 PM |  Updated: December 02nd 2022 12:35 PM

ਹੰਸਿਕਾ ਮੋਟਵਾਨੀ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਦੇ ਰਹੇ ਵਧਾਈ

Hansika Motwani Sohael Khaturiya Wedding: ਸਾਊਥ ਦੀ ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ 4 ਦਸੰਬਰ ਨੂੰ ਸੋਹੇਲ ਖਟੂਰੀਆ ਨਾਲ ਵਿਆਹ ਬੰਧਨ 'ਚ ਬੱਝਣ ਜਾ ਰਹੀ ਹੈ। ਇਸ ਖ਼ਬਰ ਨਾਲ ਅਦਾਕਾਰਾ ਦੇ ਫੈਨਜ਼ ਕਾਫੀ ਖੁਸ਼ ਹਨ। ਅਦਾਕਾਰਾ ਦੇ ਵਿਆਹ ਦੀ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ, ਹਾਲ ਹੀ ਵਿੱਚ ਹੰਸਿਕਾ ਤੇ ਸੋਹੇਲ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image Source : Instagram

ਦੱਸ ਦੇਈਏ ਕਿ ਹੰਸਿਕਾ ਨੂੰ ਬੀਤੇ ਦਿਨ ਉਸ ਦੀ ਮਾਂ ਨਾਲ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ ਅਤੇ ਹੁਣ ਜਦੋਂ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ  ਸ਼ੁਰੂ ਹੋ ਗਈਆਂ ਹਨ। ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਦੇ ਨਾਲ-ਨਾਲ ਅਦਾਕਾਰਾ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਦਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source : Instagram

ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਹੰਸਿਕਾ ਨੇ ਲਾਲ ਰੰਗ ਦਾ ਸੂਟ ਪਹਿਨੇ ਹੋਏ ਨਜ਼ਰ ਆ ਰਹੀ ਹੈ, ਇਸ ਸੂਟ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਹੰਸਿਕਾ ਨੇ ਸਿੰਪਲ ਲੁੱਕ ਚੁਣਿਆ ਹੈ ਪਰ ਉਹ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਹੰਸਿਕਾ ਅਤੇ ਸੋਹੇਲ ਦਾ ਵਿਆਹ ਮੁੰਡੋਟਾ ਕਿਲੇ 'ਚ ਸਿੰਧੀ ਰੀਤੀ-ਰਿਵਾਜਾਂ ਨਾਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ 'ਚ ਮਹਿਜ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਣਗੇ।

Image Source : Instagram

ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਇੰਸਟਾ ਪੋਸਟ ਹੋਈ ਵਾਇਰਲ, ਫੈਨਜ਼ ਪੁੱਛ ਰਹੇ ਨੇ ਇਹ ਸਵਾਲ

ਮੀਡੀਆ ਰਿਪੋਰਟਸ ਦੇ ਮੁਤਾਬਕ ਮਹਿੰਦੀ ਤੋਂ ਬਾਅਦ, ਵਿਆਹ ਦੀਆਂ ਰਸਮਾਂ ਵਿੱਚ ਹਲਦੀ ਅਤੇ ਸੰਗੀਤ ਦੀ ਰਸਮ 2 ਅਤੇ 3 ਦਸੰਬਰ ਨੂੰ ਹੋਵੇਗੀ। 4 ਦਸੰਬਰ ਨੂੰ ਵਿਆਹ ਤੋਂ ਬਾਅਦ, ਇਹ ਜੋੜਾ ਕੈਸੀਨੋ ਥੀਮ ਦੇ ਨਾਲ ਇੱਕ ਰਿਸੈਪਸ਼ਨ ਪਾਰਟੀ ਕਰ ਸਕਦਾ ਹੈ। ਫੈਨਜ਼ ਅਦਾਕਾਰਾ ਦੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਸ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network