Trending:
ਸ਼ੇਰਾ ਧਾਲੀਵਾਲ ਦੀ ਕਲਮ ਤੇ ਪਰਦੀਪ ਸਰਾਂ ਦੀ ਆਵਾਜ਼ ‘ਚ HANDCUFFS ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਪੰਜਾਬੀ ਗਾਇਕ ਪਰਦੀਪ ਸਰਾਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਉਹ ਆਪਣੇ ਹੈਂਡਕੱਫਸ ਗਾਣੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਹ ਗੀਤ ਚੱਕਵੀਂ ਬੀਟ ਵਾਲਾ ਗੀਤ ਹੈ ਜਿਸ ‘ਚ ਪੇਸ਼ ਕੀਤਾ ਗਿਆ ਹੈ ਗੱਭਰੂ ਪਿਆਰ ਤੋਂ ਦੂਰੀ ਹੀ ਰੱਖਦੇ ਹਨ।
ਹੋਰ ਵੇਖੋ:ਦਿਲਜੀਤ ਦੋਸਾਂਝ ਦਾ ਹਾਲੇ ਦਿਲ ਸੁਣਾ ਰਹੇ ਨੇ ਗੁਰੂ ਰੰਧਾਵਾ ਆਪਣੀ ਆਵਾਜ਼ ‘ਚ, ਦੇਖੋ ਵੀਡੀਓ
ਹੈੱਡਕੱਫਸ ਗਾਣੇ ਦੇ ਬੋਲ ਸ਼ੇਰਾ ਧਾਲੀਵਾਲ ਦੀ ਕਲਮ ‘ਚੋਂ ਨਿਕਲੇ ਨੇ ਤੇ ਬੋਲਾਂ ਨੂੰ ਪਰਦੀਪ ਸਰਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਬਾਕਮਾਲ ਗਾਇਆ ਹੈ। ਜੇ ਗੱਲ ਕੀਤੀ ਜਾਵੇ ਤਾਂ ਉਸ ਨੂੰ ਬੀਟੂਗੇਦਰ ਪਰੋਸ ਵੱਲੋਂ ਸ਼ਾਨਦਾਰ ਬਣਾਈ ਗਈ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਪਰਦੀਪ ਸਰਾਂ ਨੇ ਹੀ ਕੀਤੀ ਹੈ। ਇਸ ਗੀਤ ਦਾ ਮਿਊਜ਼ਿਕ ਦਾ ਕਿਡ ਨੇ ਦਿੱਤਾ ਹੈ। ਇਸ ਗੀਤ ਨੂੰ Mad 4 Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਪਰਦੀਪ ਸਰਾਂ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਚੰਨਾ, ਦਾਦੇ ਦੀ ਦੁਨਾਲੀ, ਪਰਿੰਦੇ, ਮਾਂ ਵਰਗੇ ਕਈ ਵਧੀਆ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਆਪਣੀ ਆਵਾਜ਼ ਦਾ ਜਾਦੂ ਬਿਖਰ ਚੁੱਕੇ ਹਨ।