ਗੁਰਵਿੰਦਰ ਬਰਾੜ ਨੇ ਆਪਣੇ ਪਿੰਡ ਮਹਾਬੱਧਰ 'ਚ ਲਗਾਏ ਬੂਟੇ, ਪ੍ਰਸ਼ੰਸਕਾਂ ਨੂੰ ਵੀ ਕੀਤੀ ਬੂਟੇ ਲਗਾਉਣ ਦੀ ਅਪੀਲ
ਵਾਤਾਵਰਨ ਨੂੰ ਬਚਾਉਣ ਲਈ ਜਿੱਥੇ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ । ਉੱਥੇ ਹੀ ਆਮ ਲੋਕ ਵੀ ਵਾਤਾਵਰਨ ਨੂੰ ਬਚਾਉਣ ਲਈ ਜਾਗਰੂਕ ਹੋਏ ਨੇ । ਉੱਥੇ ਹੀ ਸੈਲੀਬਰੇਟੀ ਵੀ ਵਾਤਾਵਰਨ ਨੂੰ ਬਚਾਉਣ ਲਈ ਕਈ ਉਪਰਾਲੇ ਕਰ ਰਹੇ ਨੇ । ਗੁਰਵਿੰਦਰ ਬਰਾੜ ਨੇ ਵੀ ਆਪਣੇ ਪਿੰਡ 'ਚ ਮਹਾਬੱਧਰ 'ਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ । ਇਨ੍ਹਾਂ ਪੌਦਿਆਂ 'ਚ ਕਟਹਲ,ਸਵਾਂਜਣ ਸਣੇ ਹੋਰ ਕਈ ਬੂਟੇ ਸ਼ਾਮਿਲ ਸਨ ।
ਹੋਰ ਵੇਖੋ :ਨਾਟਕਕਾਰ ਡਾ. ਅਜਮੇਰ ਔਲਖ਼ ਦੀ ਬਰਸੀ ਤੇ ਗਾਇਕ ਗੁਰਵਿੰਦਰ ਬਰਾੜ ਨੇ ਯਾਦ ਕਰਦੇ ਹੋਏ ਦਿੱਤਾ ਭਾਵੁਕ ਸੰਦੇਸ਼
ਉਨ੍ਹਾਂ ਨੇ ਸਵਾਂਜਣ ਦੇ ਬੂਟੇ ਦੇ ਫਾਇਦੇ ਵੀ ਦੱਸੇ ਅਤੇ ਇਸ ਦੇ ਨਾਲ ਹੀ ਦੱਸਿਆ ਕਿ ਇਹ ਬੂਟਾ ਬੀਮਾਰੀਆਂ ਦੇ ਨਾਲ-ਨਾਲ ਖੇਤਾਂ ਲਈ ਵੀ ਕਾਫੀ ਲਾਹੇਵੰਦ ਹੁੰਦਾ ਹੈ ਅਤੇ ਹੁਣ ਮੌਸਮ ਹੈ ਬੂਟੇ ਲਗਾਉਣ ਦਾ ਤਾਂ ਇਸ ਲਈ ਹਰ ਇਨਸਾਨ ਨੂੰ ਬੂਟੇ ਲਗਾਉਣੇ ਚਾਹੀਦੇ ਹਨ ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਿਰਫ਼ ਬੂਟੇ ਲਗਾਉਣ ਨਾਲ ਹੀ ਫਰਜ਼ ਪੂਰਾ ਨਹੀਂ ਹੋ ਜਾਂਦਾ ਕਿਉਂਕਿ ਬੂਟੇ ਬੱਚਿਆਂ ਵਰਗੇ ਹੁੰਦੇ ਨੇ ਅਤੇ ਦੇਖਭਾਲ ਮੰਗਦੇ ਨੇ ਅਤੇ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਜਾਵੇ।ਗੁਰਵਿੰਦਰ ਬਰਾੜ ਵੱਲੋਂ ਚੁੱਕਿਆ ਗਿਆ ਇਹ ਕਦਮ ਵਾਕਏ ਹੀ ਕਾਬਿਲੇਤਾਰੀਫ ਹੈ । ਜੇ ਇਸੇ ਤਰ੍ਹਾਂ ਹਰ ਸੈਲੀਬਰੇਟੀ ਸੋਚੇ ਤਾਂ ਗੰਧਲੇ ਹੁੰਦੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ ।ਕਿਉਂਕਿ ਆਪਣੇ ਪਸੰਦੀਦਾ ਸੈਲੀਬਰੇਟੀ ਨੂੰ ਪ੍ਰਸ਼ੰਸਕ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀਆਂ ਆਦਤਾਂ ਨੂੰ ਵੀ ਅਕਸਰ ਫਾਲੋ ਕਰਦੇ ਦਿਖਾਈ ਦਿੰਦੇ ਹਨ ।