ਕੈਟਰੀਨਾ ਕੈਫ਼ 'ਤੇ ਚਲਿਆ ਗੁਰੂ ਰੰਧਾਵਾ ਦਾ ਜਾਦੂ, ਸਿਖਾ ਰਹੇ ਹਨ ਪੰਜਾਬੀ
ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ, ਮਨੀਸ਼ ਪਾਲ ਅਤੇ ਕੈਟਰੀਨਾ ਕੈਫ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਕੈਟਰੀਨਾ ਕੈਫ ਨੂੰ ਪੰਜਾਬੀ ਸਿਖਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਵੀਡੀਓ ਨੂੰ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, ''Hi Vancouver, see you tonight at show ?? 1st of July Full Dabangg team is goona be with you all at PNE COLISEUM ❤ @katrinakaif and @manieshpaul and me inviting you all ❤''
https://www.instagram.com/p/BkrpXl1H63q/
ਇਸ ਵੀਡੀਓ 'ਚ ਮਨੀਸ਼ ਪਾਲ ਪਹਿਲਾਂ ਕੈਟਰੀਨਾ ਨੂੰ ਗੁਰੂ ਰੰਧਾਵਾ Guru randhawa ਦਾ ਗੀਤ 'ਤੈਨੂੰ ਸੂਟ ਸੂਟ ਕਰਦਾ' ਸਿਖਾਉਂਦੇ ਨਜ਼ਰ ਆ ਰਹੇ ਹਨ ਪਰ ਕੈਟਰੀਨਾ ਆਪਣਾ ਗੀਤ 'ਮਾਈ ਨੇਮ ਇਜ਼ ਸ਼ੀਲਾ' ਗਾਉਣ ਲੱਗਦੀ ਹੈ। ਇਸ ਤੋਂ ਬਾਅਦ ਗੁਰੂ ਰੰਧਾਵਾ ਵੀ ਕੈਟਰੀਨਾ ਨੂੰ ਉਹੀ ਗੀਤ ਸੁਨਾਉਣ ਲਈ ਕਹਿੰਦੇ ਹਨ ਪਰ ਕੈਟਰੀਨਾ ਫਿਰ ਵੀ 'ਮਾਈ ਨੇਮ ਇਜ਼ ਸ਼ੀਲਾ' ਹੀ ਗਾਉਂਦੀ ਹੈ। ਇਹ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਤੋਂ ਬਾਅਦ ਮਨੀਸ਼ ਅਤੇ ਗੁਰੂ ਰੰਧਾਵਾ ਸਲਮਾਨ ਖਾਨ ਕੋਲ ਵੀ ਜਾਂਦੇ ਹਨ, ਜਿੱਥੇ ਸਲਮਾਨ ਉਨ੍ਹਾਂ ਨਾਲ ਪੰਜਾਬੀ ਗੀਤ ਗਾਉਂਦੇ ਹਨ।
https://www.instagram.com/p/BksMQTCnvWk/
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਦੇ ਸੁਪਰਹਿੱਟ ਗੀਤ 'ਹਾਈ ਰੇਟਿਡ ਗੱਬਰੂ' ਨੂੰ ਬਾਲੀਵੁੱਡ ਲਈ ਰੀਕ੍ਰੀਏਟ ਕੀਤਾ ਗਿਆ ਹੈ, ਜਿਸ 'ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਬੇਮਿਸਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਮਸ਼ਹੂਰ ਕੋਰੀਓਗਰਾਫਰ ਧਰਮੇਸ਼ ਯੇਲਾਂਡੇ, ਪੁਨੀਤ ਪਾਠਕ ਅਤੇ ਰਾਘਵ ਜੁਆਲ ਦੀ ਫਿਲਮ 'ਨਵਾਬਜ਼ਾਦੇ' 'ਚ ਸ਼ਰਧਾ ਕਪੂਰ ਅਤੇ ਵਰੁਣ ਧਵਨ ਦੀ ਖਾਸ ਪੇਸ਼ਕਾਰੀ ਰੱਖੀ ਗਈ ਹੈ। ਇਸ ਫਿਲਮ ਦਾ ਪ੍ਰੋਡਕਸ਼ਨ ਜਿੱਥੇ ਰੇਮੋ ਡਿਸੂਜ਼ਾ ਕਰਨਗੇ, ਉੱਥੇ ਇਸ ਫਿਲਮ ਦਾ ਨਿਰਦੇਸ਼ਨ ਜਯੇਸ਼ ਪ੍ਰਧਾਨ ਕਰਨਗੇ।